Site icon TheUnmute.com

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਦਾਅਵਾ, 15 ਰੁਪਏ ਪ੍ਰਤੀ ਲੀਟਰ ਹੋ ਸਕਦੈ ਪੈਟਰੋਲ

Nitin Gadkari

ਚੰਡੀਗੜ੍ਹ, 05 ਜੁਲਾਈ 2023: ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਪ੍ਰਤਾਪਗੜ੍ਹ ਵਿੱਚ ਕਿਹਾ ਕਿ ਪੈਟਰੋਲ ਹੁਣ 15 ਰੁਪਏ ਪ੍ਰਤੀ ਲੀਟਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਗਸਤ ਵਿੱਚ ਟੋਇਟਾ ਕੰਪਨੀ ਦੀਆਂ ਗੱਡੀਆਂ ਲਾਂਚ ਕਰ ਰਿਹਾ ਹਾਂ। ਹੁਣ ਸਾਰੀਆਂ ਗੱਡੀਆਂ ਕਿਸਾਨਾਂ ਵੱਲੋਂ ਤਿਆਰ ਈਥਾਨੌਲ ‘ਤੇ ਚੱਲਣਗੀਆਂ। ਦੇਸ਼ ਦਾ ਕਿਸਾਨ ਨਾ ਸਿਰਫ਼ ਅੰਨਦਾਤਾ ਹੀ ਨਹੀਂ ਸਗੋਂ ਊਰਜਾ ਪ੍ਰਦਾਨ ਕਰਨ ਵਾਲਾ ਵੀ ਬਣੇਗਾ।

ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਕਿਹਾ ਕਿ ਜੇਕਰ ਔਸਤਨ 40 ਫੀਸਦੀ ਬਿਜਲੀ ਅਤੇ 60 ਫੀਸਦੀ ਈਥਾਨੋਲ ਦੀ ਏਵਰੇਜ ਫੜੀ ਜਾਵੇ ਤਾਂ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਇਸ ਨਾਲ ਦੇਸ਼ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਪ੍ਰਦੂਸ਼ਣ ਤਾਂ ਘਟੇਗਾ ਹੀ, ਨਾਲ ਹੀ ਕਿਸਾਨ ਭੋਜਨ ਦੇਣ ਵਾਲੇ ਤੋਂ ਊਰਜਾ ਦੇਣ ਵਾਲਾ ਵੀ ਬਣ ਜਾਵੇਗਾ।

ਸੰਬੋਧਨ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ ਕਾਂਗਰਸ ਨੇ ਗਰੀਬੀ ਮਿਟਾਉਣ ਦਾ ਨਾਅਰਾ ਦਿੱਤਾ ਸੀ ਪਰ ਇੰਨੇ ਸਾਲ ਰਾਜ ਕਰਨ ਤੋਂ ਬਾਅਦ ਵੀ ਉਹ ਗਰੀਬੀ ਨੂੰ ਖ਼ਤਮ ਨਹੀਂ ਕਰ ਸਕੀ। ਹਾਂ, ਇਸ ਵਾਰ ਇੱਕ ਗੱਲ ਜ਼ਰੂਰ ਹੋਈ ਹੈ ਕਿ ਕਾਂਗਰਸ ਨੇ ਆਪਣੇ ਲੋਕਾਂ ਦੀ ਗਰੀਬੀ ਦੂਰ ਕੀਤੀ ਹੈ।

Exit mobile version