Site icon TheUnmute.com

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਪੁੱਛੇ ਇਹ 10 ਸਵਾਲ

Amit Shah

ਚੰਡੀਗੜ੍ਹ, 23 ਅਗਸਤ 2024: ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ | ਚੋਣ ਕਮਿਸ਼ਨ ਮੁਤਾਬਕ ਜੰਮੂ-ਕਸ਼ਮੀਰ ‘ਚ ਚੋਣਾਂ ਤਿੰਨ ਪੜਾਵਾਂ ‘ਚ ਹੋਣਗੀਆਂ | ਇਸਤੋਂ ਪਹਿਲਾਂ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਐਨਸੀ) ਵਰਗੀਆਂ ਸਿਆਸੀ ਪਾਰਟੀਆਂ ਨੇ ਗਠਜੋੜ ਕਰ ਲਿਆ ਹੈ |

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਕਿਹਾ ਕਿ ਸੱਤਾ ਦੇ ਲਾਲਚ ‘ਚ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਅਬਦੁੱਲਾ ਪਰਿਵਾਰ ਨਾਲ ਗੱਠਜੋੜ ਕਰ ​​ਲਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਇਰਾਦੇ ਠੀਕ ਨਹੀਂ ਹਨ। ਇਸਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ 10 ਸਵਾਲ ਖੜ੍ਹੇ ਕੀਤੇ ਹਨ |

ਕੀ ਕਾਂਗਰਸ ਨੈਸ਼ਨਲ ਕਾਨਫਰੰਸ ਦੇ ਜੰਮੂ-ਕਸ਼ਮੀਰ ‘ਚ ਵੱਖਰੇ ਝੰਡੇ ਦੇ ਵਾਅਦੇ ਦਾ ਸਮਰਥਨ ਕਰਦੀ ਹੈ ?

ਕੀ ਰਾਹੁਲ ਗਾਂਧੀ ਅਤੇ ਕਾਂਗਰਸ ਧਾਰਾ 370 ਅਤੇ 35ਏ ਨੂੰ ਵਾਪਸ ਲਿਆ ਕੇ ਜੰਮੂ-ਕਸ਼ਮੀਰ ਨੂੰ ਮੁੜ ਅਸ਼ਾਂਤੀ ਅਤੇ ਅ..ਤਿ.ਵਾ.ਦ ਦੇ ਦੌਰ ‘ਚ ਧੱਕਣ ਦੇ ਨੈਸ਼ਨਲ ਕਾਨਫਰੰਸ ਦੇ ਫੈਸਲੇ ਦਾ ਸਮਰਥਨ ਕਰਦੇ ਹਨ ?

ਕੀ ਕਾਂਗਰਸ ਕਸ਼ਮੀਰ ਦੇ ਨੌਜਵਾਨਾਂ ਦੇ ਬਦਲੇ ਪਾਕਿਸਤਾਨ ਨਾਲ ਗੱਲਬਾਤ ਕਰਕੇ ਮੁੜ ਵੱਖਵਾਦ ਨੂੰ ਹੱਲਾਸ਼ੇਰੀ ਦੇਣ ਦਾ ਸਮਰਥਨ ਕਰਦੀ ਹੈ ?

ਕੀ ਕਾਂਗਰਸ ਅਤੇ ਰਾਹੁਲ ਗਾਂਧੀ ਪਾਕਿਸਤਾਨ ਨਾਲ ਸਰਹੱਦ ਪਾਰ ਵਪਾਰ ਸ਼ੁਰੂ ਕਰਨ ਦੇ ਨੈਸ਼ਨਲ ਕਾਨਫਰੰਸ ਦੇ ਫੈਸਲੇ ਤੋਂ ਮੁੜ ਤੋਂ ਸਰਹੱਦ ਪਾਰ ਅ..ਤਿ.ਵਾ.ਦ ਅਤੇ ਇਸ ਦੇ ਈਕੋਸਿਸਟਮ ਦਾ ਪਾਲਣ ਪੋਸ਼ਣ ਦਾ ਸਮਰਥਨ ਕਰਦੇ ਹਨ ?

ਕੀ ਕਾਂਗਰਸ ਜੰਮੂ-ਕਸ਼ਮੀਰ ਦੀ ਆਰਥਿਕਤਾ ਨੂੰ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਦੀ ਅੱਗ ਅਤੇ ਪਾਕਿਸਤਾਨ ਦੇ ਸਮਰਥਨ ਵਾਲੇ ਕੁਝ ਪਰਿਵਾਰਾਂ ਦੇ ਹੱਥਾਂ ਵਿੱਚ ਸੌਂਪਣ ਦਾ ਸਮਰਥਨ ਕਰਦੀ ਹੈ?

ਕੀ ਕਾਂਗਰਸ ਪਾਰਟੀ ਨੈਸ਼ਨਲ ਕਾਨਫਰੰਸ ਦੀ ਜੰਮੂ ਅਤੇ ਵਾਦੀ ਵਿੱਚ ਵਿਤਕਰੇ ਦੀ ਰਾਜਨੀਤੀ ਦਾ ਸਮਰਥਨ ਕਰਦੀ ਹੈ?

ਕੀ ਕਾਂਗਰਸ ਅਤੇ ਰਾਹੁਲ ਗਾਂਧੀ ਨੈਸ਼ਨਲ ਕਾਨਫਰੰਸ ਦੀ ਵੰਡਵਾਦੀ ਸੋਚ ਅਤੇ ਕਸ਼ਮੀਰ ਨੂੰ ਖੁਦਮੁਖਤਿਆਰੀ ਦੇਣ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਹਨ?

ਕੀ ਕਾਂਗਰਸ ਅ..ਤਿ.ਵਾ.ਦ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਬਹਾਲ ਕਰਕੇ ਅ..ਤਿ.ਵਾ.ਦ, ਦਹਿਸ਼ਤ ਅਤੇ ਬੰਦ ਦੇ ਦੌਰ ਨੂੰ ਵਾਪਸ ਲਿਆਉਣ ਦਾ ਸਮਰਥਨ ਕਰਦੀ ਹੈ ?

ਇਸ ਗਠਜੋੜ ਨੇ ਕਾਂਗਰਸ ਦਾ ਰਾਖਵਾਂਕਰਨ ਵਿਰੋਧੀ ਚਿਹਰਾ ਉਜਾਗਰ ਕਰ ਦਿੱਤਾ ਹੈ। ਕੀ ਕਾਂਗਰਸ ਦਲਿਤਾਂ, ਗੁੱਜਰਾਂ, ਬਕਰਵਾਲਾਂ ਅਤੇ ਪਹਾੜੀਆਂ ਦੇ ਰਾਖਵੇਂਕਰਨ ਨੂੰ ਖਤਮ ਕਰਕੇ ਮੁੜ ਬੇਇਨਸਾਫ਼ੀ ਕਰਨ ਦੇ ਵਾਅਦੇ ਮੁਤਾਬਕ ਚੱਲ ਰਹੀ ਹੈ?

ਕੀ ਕਾਂਗਰਸ ਚਾਹੁੰਦੀ ਹੈ ਕਿ ‘ਸ਼ੰਕਰਾਚਾਰੀਆ ਪਹਾੜ’ ਨੂੰ ‘ਤਖ਼ਤ-ਏ-ਸੁਲੇਮਾਨ’ ਅਤੇ ‘ਹਰੀ ਪਹਾੜ’ ਨੂੰ ‘ਕੋਹ-ਏ-ਮਾਰਨ’ ਵਜੋਂ ਜਾਣਿਆ ਜਾਵੇ ?

Exit mobile version