ਚੰਡੀਗੜ੍ਹ, 23 ਜੁਲਾਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤੀ ਸਾਲ 2024-25 ਦਾ ਕੇਂਦਰੀ ਬਜਟ (Budget) ਅੱਜ ਲੋਕ ਸਭਾ ‘ਚ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰ ਦਾ 11ਵਾਂ ਪੂਰਾ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਅੰਤਰਿਮ ਬਜਟ ਭਾਸ਼ਣ ਦੌਰਾਨ ਟੈਕਸਾਂ ਨਾਲ ਸਬੰਧਤ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਸੀ । ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਕਰੀਬ ਇੱਕ ਕਰੋੜ ਲੋਕਾਂ ਨੂੰ ਟੈਕਸ ਦਾ ਲਾਭ ਮਿਲੇਗਾ।
ਅੰਤਰਿਮ ਬਜਟ (Budget) ਦੌਰਾਨ ਵਿੱਤ ਮੰਤਰੀ ਨੇ ਐਲਾਨ ਕੀਤਾ ਸੀ ਕਿ ਟੈਕਸਾਂ ਨਾਲ ਸਬੰਧਤ ਵਿਵਾਦਤ ਮਾਮਲੇ 1962 ਤੋਂ ਪੁਰਾਣੇ ਚੱਲ ਰਹੇ ਹਨ। ਸਰਕਾਰ ਸਾਲ 2009-10 ਤੱਕ ਬਕਾਇਆ ਸਿੱਧੇ ਟੈਕਸ ਮੰਗਾਂ (ਡਿਮਾਂਡ ਨੋਟਿਸ) ਨਾਲ ਸਬੰਧਤ 25,000 ਰੁਪਏ ਤੱਕ ਦੇ ਵਿਵਾਦਾਂ ਨੂੰ ਵਾਪਸ ਲੈ ਲਵੇਗੀ।