Site icon TheUnmute.com

ਕੇਂਦਰੀ ਮੰਤਰੀ ਮੰਡਲ ਵੱਲੋਂ ਦਿੱਲੀ ਮੈਟਰੋ ਦੇ ਦੋ ਨਵੇਂ ਕੋਰੀਡੋਰ ਨੂੰ ਮਨਜ਼ੂਰੀ, 8400 ਕਰੋੜ ਰੁਪਏ ਖਰਚ ਹੋਣਗੇ

Delhi Metro

ਚੰਡੀਗੜ੍ਹ, 13 ਮਾਰਚ 2024: ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਮੈਟਰੋ (Delhi Metro) ਦੇ ਦੋ ਨਵੇਂ ਕੋਰੀਡੋਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ‘ਤੇ 8400 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਦੀ ਕੈਬਨਿਟ ਦੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਪਹਿਲਾ ਕੋਰੀਡੋਰ ਲਾਜਪਤ ਨਗਰ ਤੋਂ ਸਾਕੇਤ ਜੀ ਬਲਾਕ ਵਿਚਕਾਰ ਹੋਵੇਗਾ। ਇਸ ਦੀ ਲੰਬਾਈ 8.4 ਕਿਲੋਮੀਟਰ ਹੋਵੇਗੀ। ਜਦੋਂ ਕਿ ਦੂਜਾ ਕੋਰੀਡੋਰ (Delhi Metro) ਇੰਦਰਲੋਕ ਤੋਂ ਇੰਦਰਪ੍ਰਸਥ ਵਿਚਕਾਰ ਹੋਵੇਗਾ, ਜਿਸ ਦੀ ਲੰਬਾਈ 12.4 ਕਿਲੋਮੀਟਰ ਹੋਵੇਗੀ। ਇਨ੍ਹਾਂ ਦੋਵਾਂ ਗਲਿਆਰਿਆਂ ਦਾ ਕੰਮ ਮਾਰਚ 2029 ਤੱਕ ਪੂਰਾ ਕਰ ਲਿਆ ਜਾਵੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਲਾਜਪਤ ਨਗਰ ਅਤੇ ਸਾਕੇਤ ਵਿਚਕਾਰ ਬਣਨ ਵਾਲਾ ਮੈਟਰੋ ਬਲਾਕ ਸਿਲਵਰ, ਮੈਜੇਂਟਾ, ਪਿੰਕ ਅਤੇ ਵਾਇਲੇਟ ਲਾਈਨਾਂ ਨੂੰ ਜੋੜੇਗਾ। ਇਸ ‘ਤੇ ਅੱਠ ਸਟੇਸ਼ਨ ਹੋਣਗੇ |

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਗ੍ਰੀਨ ਲਾਈਨ ਨੂੰ ਇੰਦਰਲੋਕ ਅਤੇ ਇੰਦਰਪ੍ਰਸਥ ਵਿਚਕਾਰ ਬਣਾਏ ਜਾਣ ਵਾਲੇ 12.377 ਕਿਲੋਮੀਟਰ ਕੋਰੀਡੋਰ ਰਾਹੀਂ ਵਧਾਇਆ ਜਾਵੇਗਾ। ਇਸ ਦੇ ਯਾਤਰੀਆਂ ਨੂੰ ਰੈੱਡ, ਯੈਲੋ, ਏਅਰਪੋਰਟ ਲਾਈਨ, ਮੈਜੇਂਟਾ, ਵਾਇਲੇਟ ਅਤੇ ਬਲੂ ਲਾਈਨ ਨਾਲ ਇੰਟਰਚੇਂਜ ਕਰਨ ਦੀ ਸਹੂਲਤ ਮਿਲੇਗੀ। ਹਰਿਆਣਾ ਦੇ ਬਹਾਦੁਰਗੜ੍ਹ ਖੇਤਰ ਦੇ ਲੋਕਾਂ ਨੂੰ ਇਸ ਕਾਰੀਡੋਰ ਰਾਹੀਂ ਬਿਹਤਰ ਸੰਪਰਕ ਮਿਲੇਗਾ।

Exit mobile version