Site icon TheUnmute.com

ਕੇਂਦਰੀ ਮੰਤਰੀ ਮੰਡਲ ਨੇ 5G ਸਪੇਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ

5G Speed

ਚੰਡੀਗੜ੍ਹ 15 ਜੂਨ 2022: ਮੋਦੀ ਸਰਕਾਰ ਦੀ ਕੇਂਦਰੀ ਮੰਤਰੀ ਮੰਡਲ (Union Cabinet )ਨੇ ਦੇਸ਼ ਵਿੱਚ ਪੰਜਵੀਂ ਪੀੜ੍ਹੀ ਦੀਆਂ ਦੂਰਸੰਚਾਰ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਅਹਿਮ ਫੈਸਲਾ ਲਿਆ ਹੈ। ਮੋਦੀ ਕੈਬਨਿਟ ਨੇ 5G ਸਪੇਕਟ੍ਰਮ (5G spectrum) ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਹਿਰਾਂ ਮੁਤਾਬਕ ਇਸ ਸਾਲ ਦੀਵਾਲੀ ਤੱਕ ਦੇਸ਼ ਵਾਸੀਆਂ ਨੂੰ 5ਜੀ ਟੈਲੀਕਾਮ ਸੇਵਾਵਾਂ ਦਾ ਤੋਹਫਾ ਮਿਲ ਸਕਦਾ ਹੈ।

ਇਨ੍ਹਾਂ ਸੇਵਾਵਾਂ ਨੂੰ 20 ਸਾਲਾਂ ਤੱਕ ਚਲਾਉਣ ਲਈ ਸਰਕਾਰ ਜੁਲਾਈ ਦੇ ਅੰਤ ਤੱਕ ਕੁੱਲ 72097.85 ਮੈਗਾਹਰਟਜ਼ ਸਪੇਕਟ੍ਰਮ ਦੀ ਨਿਲਾਮੀ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਦੂਰਸੰਚਾਰ ਵਿਭਾਗ ਦੇ 5G ਸਪੈਕਟ੍ਰਮ (5G spectrum) ਨਿਲਾਮੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਨਿਲਾਮੀ ਵਿੱਚ ਸਫਲ ਬੋਲੀਕਾਰਾਂ ਨੂੰ ਦੇਸ਼ ਦੇ ਲੋਕਾਂ ਅਤੇ ਉੱਦਮਾਂ ਨੂੰ 5ਜੀ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੰਸਸ਼ੁਦਾ ਸਪੈਕਟ੍ਰਮ ਦਿੱਤਾ ਜਾਵੇਗਾ।

Exit mobile version