Site icon TheUnmute.com

Union Budget 2025: ਭਾਰਤ ‘ਚ ਖਿਡੌਣਾ ਉਦਯੋਗ ਲਈ ਯੋਜਨਾ ਦਾ ਐਲਾਨ, ਮੇਡ ਇਨ ਇੰਡੀਆ ਬ੍ਰਾਂਡ ਤੋਂ ਬਣਨਗੇ ਖਿਡੌਣੇ

Union Budget 2025

ਚੰਡੀਗੜ੍ਹ, 01 ਫਰਵਰੀ 2025: Union Budget 2025: ਕੇਂਦਰ ਸਰਕਾਰ ਭਾਰਤ ਨੂੰ ਖਿਡੌਣਿਆਂ ਦਾ ਗਲੋਬਲ ਹੱਬ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਹਨ। ਕੇਂਦਰ ਸਰਕਾਰ ਨੇ 2025 ਦੇ ਬਜਟ ‘ਚ ਖਿਡੌਣਾ ਉਦਯੋਗ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਰਾਹੀਂ ਖਿਡੌਣਾ ਬਾਜ਼ਾਰ ਦੇ ਕਲੱਸਟਰ ਵਿਕਾਸ ਵੱਲ ਧਿਆਨ ਦਿੱਤਾ ਜਾਵੇਗਾ।

ਕੇਂਦਰ ਸਰਕਾਰ ਮੁਤਾਬਕ ਪਿਛਲੇ ਕੁਝ ਸਾਲਾਂ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀ ਖਿਡੌਣਿਆਂ ਦੇ ਬਾਜ਼ਾਰ ਦੀ ਮੰਗ ਵਧੀ ਹੈ। ਚੀਨ ‘ਤੇ ਨਿਰਭਰਤਾ ਘਟਾਉਣ ਤੋਂ ਬਾਅਦ, ਸਰਕਾਰ ਘਰੇਲੂ ਬਾਜ਼ਾਰ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ (Union Budget 2025) ਭਾਸ਼ਣ ‘ਚ ਕਿਹਾ ਕਿ ਖਿਡੌਣਾ ਉਦਯੋਗ ਲਈ ਰਾਸ਼ਟਰੀ ਕਾਰਜ ਯੋਜਨਾ ਕਲੱਸਟਰ, ਹੁਨਰ ਅਤੇ ਨਿਰਮਾਣ ਈਕੋਸਿਸਟਮ ਵਿਕਸਤ ਕਰੇਗੀ। ਇਸ ਯੋਜਨਾ ਦੇ ਤਹਿਤ ਉੱਚ ਗੁਣਵੱਤਾ ਵਾਲੇ, ਨਵੀਨਤਾਕਾਰੀ ਅਤੇ ਟਿਕਾਊ ਖਿਡੌਣੇ ਤਿਆਰ ਕੀਤੇ ਜਾਣਗੇ। ਇਹ ਖਿਡੌਣੇ ਮੇਡ ਇਨ ਇੰਡੀਆ ਬ੍ਰਾਂਡ ਨੂੰ ਦਰਸਾਉਣਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਕਾਰਜ ਯੋਜਨਾ ‘ਤੇ ਕੰਮ ਕਰਕੇ, ਅਸੀਂ ਭਾਰਤ ਨੂੰ ਖਿਡੌਣਿਆਂ ਦਾ ਇੱਕ ਗਲੋਬਲ ਹੱਬ ਬਣਾਵਾਂਗੇ।

ਵਿਸ਼ਵਵਿਆਪੀ ਮੰਗ ‘ਚ ਗਿਰਾਵਟ ਕਾਰਨ ਭਾਰਤ ਦੇ ਖਿਡੌਣਿਆਂ ਦੇ ਨਿਰਯਾਤ 2021-22 ‘ਚ 177 ਮਿਲੀਅਨ ਅਮਰੀਕੀ ਡਾਲਰ ਤੋਂ ਘਟ ਕੇ 2023-24 ‘ਚ 152 ਮਿਲੀਅਨ ਅਮਰੀਕੀ ਡਾਲਰ ਹੋ ਗਿਆ। 2013 ‘ਚ ਭਾਰਤ ਨੇ ਚੀਨ ਤੋਂ ਖਿਡੌਣਿਆਂ ਦੀ ਦਰਾਮਦ 214 ਮਿਲੀਅਨ ਅਮਰੀਕੀ ਡਾਲਰ ਸੀ। ਸਰਕਾਰ ਦੇ ਇਸ ਕਦਮ ਤੋਂ ਬਾਅਦ ਇਹ ਵਿੱਤੀ ਸਾਲ 2024 ‘ਚ ਘੱਟ ਕੇ 41.6 ਮਿਲੀਅਨ ਅਮਰੀਕੀ ਡਾਲਰ ਰਹਿ ਗਿਆ।

Read More: Defence Budget 2025: ਕੇਂਦਰੀ ਬਜਟ ‘ਚ ਡਿਫੈਂਸ ਲਈ 6.81 ਲੱਖ ਕਰੋੜ ਰੁਪਏ ਅਲਾਟ

Exit mobile version