Site icon TheUnmute.com

Union Budget 2025: ਮੱਧ ਵਰਗ ਨੂੰ ਵੱਡੀ ਰਾਹਤ, 12 ਲੱਖ ਤੱਕ ਦੀ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ

Union Budget 2025

ਚੰਡੀਗੜ੍ਹ, 01 ਫਰਵਰੀ 2025: Union Budget 2025: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 12 ਲੱਖ ਰੁਪਏ ਤੱਕ ਦੀ ਆਮਦਨ ਆਮਦਨ ਟੈਕਸ (income tax) ਦੇ ਦਾਇਰੇ ਤੋਂ ਬਾਹਰ ਹੋਵੇਗੀ। ਵਿੱਤ ਮੰਤਰੀ ਨੇ ਸਿੱਧੇ ਟੈਕਸ ‘ਤੇ ਬਜਟ ‘ਚ ਕਿਹਾ ਕਿ ਨਵੇਂ ਆਮਦਨ ਕਰ ਬਿੱਲ ‘ਚ ਨਿਆਂ ਦੀ ਭਾਵਨਾ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਹੁਣ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਆਮਦਨ ਟੈਕਸ ਨਹੀਂ ਲੱਗੇਗਾ। ਜਦੋਂ ਇਸ ‘ਚ ਸਟੈਂਡਰਡ ਡਿਡਕਸ਼ਨ ਵੀ ਜੋੜ ਦਿੱਤੀ ਜਾਵੇਗੀ, ਤਾਂ ਤਨਖਾਹਦਾਰ ਲੋਕਾਂ ਲਈ 12.75 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ।

ਉਨ੍ਹਾਂ ਕਿਹਾ ਕਿ ਟੀਡੀਐਸ ਸੀਮਾ ‘ਚ ਇਕਸਾਰਤਾ ਲਿਆਉਣ ਲਈ ਬਦਲਾਅ ਕੀਤੇ ਜਾਣਗੇ। ਸੀਨੀਅਰ ਨਾਗਰਿਕਾਂ ਲਈ ਟੀਡੀਐਸ ਛੋਟ ਦੀ ਸੀਮਾ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਕਿਰਾਏ ਦੀ ਆਮਦਨ ‘ਤੇ ਟੀਡੀਐਸ ਛੋਟ ਦੀ ਸੀਮਾ ਵਧਾ ਕੇ 6 ਲੱਖ ਰੁਪਏ ਕੀਤੀ ਜਾਵੇਗੀ। ਗੈਰ-ਪੈਨ ਮਾਮਲਿਆਂ ‘ਚ ਉੱਚ ਟੀਡੀਐਸ ਪ੍ਰਬੰਧ ਲਾਗੂ ਰਹਿਣਗੇ। ਅੱਪਡੇਟ ਕੀਤੇ ਰਿਟਰਨ ਭਰਨ ਦੀ ਸੀਮਾ ਦੋ ਸਾਲ ਤੋਂ ਵਧਾ ਕੇ ਚਾਰ ਸਾਲ ਕੀਤੀ ਜਾ ਰਹੀ ਹੈ।

ਵਿੱਤ ਮੰਤਰੀ ਦੇ ਬਜਟ 2024 ਦੇ ਅਨੁਸਾਰ, ਪਹਿਲਾਂ ਇੱਕ ਟੈਕਸਦਾਤਾ ਦੀ ਸਾਲਾਨਾ ਆਮਦਨ 7 ਲੱਖ 75 ਹਜ਼ਾਰ ਰੁਪਏ ਸੀ, ਇਸ ਲਈ 75,000 ਰੁਪਏ ਦੀ ਸਟੈਂਡਰਡ ਡਿਡਕਸ਼ਨ ਕੱਟਣ ਤੋਂ ਬਾਅਦ, ਉਸਦੀ ਆਮਦਨ 7 ਲੱਖ ਰੁਪਏ ਸਾਲਾਨਾ ਹੋ ਗਈ। ਅਜਿਹੀ ਸਥਿਤੀ ‘ਚ ਉਸਨੂੰ ਕੋਈ ਟੈਕਸ ਨਹੀਂ ਦੇਣਾ ਪਿਆ। ਇਸਦਾ ਮਤਲਬ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਮਾਸਿਕ ਤਨਖਾਹ ਲਗਭਗ 64000 ਰੁਪਏ ਜਾਂ 64500 ਰੁਪਏ ਸੀ ਤਾਂ ਉਸਦੀ ਆਮਦਨ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਮੁਕਤ ਸੀ।

12-15 ਲੱਖ ਤੱਕ ਦੀ ਆਮਦਨ ’ਤੇ 15 ਫੀਸਦ ਟੈਕਸ

15 ਤੋਂ 20 ਲੱਖ ਰੁਪਏ ਦੀ ਆਮਦਨ ’ਤੇ 20 ਫੀਸਦ ਟੈਕਸ

20 ਤੋਂ 25 ਲੱਖ ਰੁਪਏ ਦੀ ਆਮਦਨ ’ਤੇ 25 ਫੀਸਦ ਟੈਕਸ

25 ਲੱਖ ਤੋਂ ਵੱਧ ਦੀ ਆਮਦਨ ’ਤੇ 30 ਫੀਸਦ ਤੱਕ ਲੱਗੇਗਾ ਟੈਕਸ

Read More: Union Budget 2025: 36 ਜੀਵਨ ਰੱਖਿਅਕ ਦਵਾਈਆਂ ਨੂੰ ਮੁੱਢਲੀ ਕਸਟਮ ਡਿਊਟੀ ਤੋਂ ਪੂਰੀ ਤਰ੍ਹਾਂ ਛੋਟ

Exit mobile version