Site icon TheUnmute.com

ਗੁਰਜੀਤ ਸਿੰਘ ਔਜਲਾ ਵਲੋਂ ਆਰਟੀਏ ਦਫਤਰ ਅੰਮ੍ਰਿਤਸਰ ‘ਚ ਅਚਨਚੇਤ ਦੌਰਾ

Gurjit Singh Aujla

ਅੰਮ੍ਰਿਤਸਰ , 25 ਮਈ 2023 : ਅੱਜ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ (Gurjit Singh Aujla) ਵੱਲੋਂ ਆਰਟੀਏ ਦਫਤਰ ਵਿੱਚ ਅਚਨਚੇਤ ਦੌਰਾ ਕੀਤਾ ਗਿਆ ਅਤੇ ਆਰਟੀਏ ਦਫਤਰ ਵਿੱਚ ਸ਼ਹਿਰਵਾਸੀਆਂ ਨੂੰ ਲਾਇਸੈਂਸ ਬਣਾਉਣ ਲੱਗੇ ਆ ਰਹੀਆਂ ਪ੍ਰੇਸ਼ਾਨੀਆਂ ਦਾ ਜਾਇਜ਼ਾ ਲਿਆ | ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਆਰਟੀਏ ਦਫਤਰ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ |

ਆਰਟੀਏ ਦਫਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਆਰਟੀਏ ਦਫਤਰ ਵਿੱਚ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਆਰਟੀਏ ਦਫਤਰ ਵਿੱਚ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਬਾਰੇ ਕਿਹਾ ਗਿਆ ਹੈ ਅਤੇ ਆਰਟੀਏ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ
ਬਾਰੇ ਵੀ ਗੁਰਜੀਤ ਸਿੰਘ ਔਜਲਾ ਜਾਣੂ ਕਰਵਾਇਆ ਗਿਆ ਹੈ |

ਦੂਜੇ ਪਾਸੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ (Gurjit Singh Aujla) ਨੇ ਦੱਸਿਆ ਕਿ ਆਰਟੀਏ ਦਫ਼ਤਰ ਦੇ ਵਿੱਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਹਨ, ਜਿਸ ਤਰ੍ਹਾਂ ਕਿ ਕੀ ਤਪਦੀ ਧੁੱਪ ਦੇ ਵਿੱਚ ਲੋਕਾਂ ਨੂੰ ਖੜ੍ਹੇ ਹੋ ਕੇ ਆਪਣੇ ਟਾਈਮ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਇਸ ਦੇ ਨਾਲ ਹੀ ਦੀਆਂ ਵੱਡੀਆਂ ਲਾਈਨਾਂ ਦੇ ਵਿੱਚ ਲੋਕ ਪ੍ਰੇਸ਼ਾਨ ਹੁੰਦੇ ਦਿਖਾਈ ਦਿੰਦੇ ਹਨ |

ਇਸ ਤੋਂ ਇਲਾਵਾ ਇਥੇ ਬੀਐਸਐਫ ਦੀ ਜ਼ਮੀਨ ਨਜ਼ਦੀਕ ਹੋਣ ਕਰਕੇ ਕੋਈ ਵੀ ਨੈਟਵਰਕ ਕੰਮ ਨਹੀਂ ਕਰਦਾ, ਸਿਰਫ਼ ਤੇ ਸਿਰਫ਼ BSNL ਦੀ ਕੰਮ ਕਰਦਾ ਹੈ | ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀਂ ਆਰਟੀਏ ਦਫਤਰ ਵਿੱਚ ਪਹੁੰਚ ਕੇ ਇਹਨਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਜਲਦੀ ਸ਼ਹਿਰ ਵਾਸੀਆਂ ਦੇ ਬੈਠਣ ਦੇ ਲਈ ਦੀਆਂ ਕੁਰਸੀਆਂ ਦਾ ਇੰਤਜਾਮ ਕੀਤਾ ਜਾਵੇ | ਇੱਕ ਸਿਸਟਮ ਇਸ ਤਰੀਕੇ ਦਾ ਤਿਆਰ ਕੀਤਾ ਜਾਵੇ ਕਿ ਕਿਸੇ ਵੀ ਵਿਅਕਤੀ ਨੂੰ ਲਾਈਨ ਵਿੱਚ ਖੜ੍ਹ ਕੇ ਲਾਇਸੈਂਸ ਨਾ ਬਣਵਾਉਣਾ ਪਵੇ |

ਉਨ੍ਹਾਂ ਕਿਹਾ ਕਿ ਇੱਥੇ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇ ਤਾਂ ਜੋ ਕਿ ਹਰ ਇਕ ਵਿਅਕਤੀ ਆਰਾਮ ਨਾਲ ਬੈਠ ਕੇ ਆਪਣੀ ਬਾਰੀ ਦਾ ਇੰਤਜ਼ਾਰ ਕਰਦੇ ਹੋਏ ਆਪਣਾ ਡਰਾਈਵਿੰਗ ਲਾਇਸੈਂਸ ਬਣਵਾ ਕੇ ਜਾਵੇ | ਅਸੀਂ ਆਰਟੀਏ ਅਧਿਕਾਰੀਆ ਨੂੰ ਕਿਹਾ ਇਸ ਸਬੰਧੀ ਉਹ ਪੰਜਾਬ ਸਰਕਾਰ ਕੋਲ ਫੰਡ ਜਾਰੀ ਕਰਵਾਏ ਤੇ ਅਗਰ ਪੰਜਾਬ ਸਰਕਾਰ ਫੰਡ ਜਾਰੀ ਨਹੀਂ ਕਰਦੀ ਤਾਂ ਉਹ ਆਪਣੇ ਐਮ.ਪੀ ਲੈਡ ਫੰਡ ਵਿੱਚੋਂ ਇਨ੍ਹਾਂ ਨੂੰ ਫੰਡ ਦੇ ਕੇ ਕੰਮ ਜ਼ਰੂਰ ਕਰਵਾਉਣਗੇ ਤਾਂ ਜੋ ਕਿ ਲਾਇਸੈਂਸ ਬਣਵਾਓਣ ਆਣ ਲੱਗਿਆਂ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ |

ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਆਰਟੀਏ ਦਫਤਰ ਦੇ ਹਾਲਾਤ ਕਾਫੀ ਖਸਤਾ ਨਜ਼ਰ ਆਉਂਦੇ ਹਨ, ਸ਼ਹਿਰ ਵਾਸੀਆਂ ਨੂੰ ਲਾਇਸੈਂਸ ਬਣਾਉਣ ਲਈ ਇਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮੌਸਮ ਦੇ ਹਿਸਾਬ ਨਾਲ ਹੁਣ ਗਰਮੀ ਵਧਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਅਤੇ ਧੁੱਪ ਵਿੱਚ ਖੜ ਕੇ ਆਪਣੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਦੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਆਰਟੀਏ ਦਫਤਰ ਵਿਚ ਪਹੁੰਚੇ ਸਨ |

Exit mobile version