Site icon TheUnmute.com

UNESCO ਨੇ ਗਾਜ਼ਾ ਪੱਟੀ ‘ਤੇ ਬਣੇ ਸੇਂਟ ਹਿਲੇਰੀਅਨ ਮੱਠ ਨੂੰ ਦਿੱਤਾ ਵਿਸ਼ਵ ਵਿਰਾਸਤ ਦਾ ਦਰਜਾ

St. Hilarion Monastery

ਚੰਡੀਗੜ੍ਹ, 26 ਜੁਲਾਈ 2024: ਫਿਲੀਸਤੀਨ ‘ਚ ਗਾਜ਼ਾ ਪੱਟੀ ‘ਚ ਚੱਲ ਰਹੇ ਸੰਘਰਸ਼ ਦਰਮਿਆਨ ਯੂਨੈਸਕੋ (UNESCO) ਨੇ ਸੇਂਟ ਹਿਲੇਰੀਅਨ ਮੱਠ (St. Hilarion Monastery) ਨੂੰ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਦਿੱਤਾ ਹੈ। ਇਸਨੂੰ ਟੇਲ ਉਮ ਆਮੇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਜ਼ਰਾਈਲ-ਹਮਾਸ ਯੁੱਧ ਕਾਰਨ ਮੱਠ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਇਸ ਕਾਰਨ ਯੂਨੈਸਕੋ ਨੇ ਵੀ ਇਸ ਨੂੰ ਖ਼ਤਰੇ ਦੀ ਸੂਚੀ ‘ਚ ਸ਼ਾਮਲ ਕੀਤਾ ਹੈ।

ਦਿੱਲੀ ਵਿੱਚ ਚੱਲ ਰਹੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ‘ਚ ਇਹ ਐਲਾਨ ਕੀਤਾ ਗਿਆ ਕਿ ਫਿਲੀਸਤੀਨ ਦਾ ਸੇਂਟ ਹਿਲੇਰੀਅਨ ਮੱਠ/ਟੇਲ ਉਮ ਆਮੇਰ (Tell Umm al-Amr) ਗਾਜ਼ਾ ਪੱਟੀ ਉੱਤੇ ਹਮਲਿਆਂ ਕਾਰਨ ਅਲੋਪ ਹੁੰਦਾ ਜਾ ਰਿਹਾ ਹੈ, ਇਸਦੀ ਸਾਂਭ-ਸੰਭਾਲ ਜਰੂਰੀ ਹੈ | ਜਦੋਂ ਕਿ ਇਹ ਵਿਸ਼ਵ ਵਿਰਾਸਤ ਹੈ। ਇਸ ਦੌਰਾਨ ਲੇਬਨਾਨ, ਤੁਰਕੀ ਅਤੇ ਕਜ਼ਾਕਿਸਤਾਨ ਨੇ ਯੂਨੈਸਕੋ ਦੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਹੈ।

ਸੇਂਟ ਹਿਲੇਰੀਅਨ ਮੱਠ (St. Hilarion Monastery) ਗਾਜ਼ਾ ਪੱਟੀ ‘ਤੇ ਬਣਿਆ ਇੱਕ ਈਸਾਈ ਮੱਠ ਹੈ। ਇਸ ਦੀ ਸਥਾਪਨਾ 340 ਈਸਵੀ ‘ਚ ਗਾਜ਼ਾ ਦੇ ਰਹਿਣ ਵਾਲੇ ਫਾਦਰ ਹਿਲੇਰੀਅਨ ਦੁਆਰਾ ਕੀਤੀ ਗਈ ਸੀ। ਹਿਲੇਰੀਅਨ ਨੇ ਪਹਿਲਾਂ ਅਲੈਗਜ਼ੈਂਡਰੀਆ ‘ਚ ਈਸਾਈ ਧਰਮ ਅਪਣਾਇਆ ਅਤੇ ਬਾਅਦ ‘ਚ ਸੇਂਟ ਐਂਥਨੀ ਤੋਂ ਪ੍ਰੇਰਿਤ, ਪਹਿਲਾਂ ਮਿਸਰ ‘ਚ ਅਤੇ ਫਿਰ ਗਾਜ਼ਾ ‘ਚ ਇੱਕ ਭਿਕਸ਼ੂ ਬਣ ਗਿਆ ਸੀ।

Exit mobile version