ਚੰਡੀਗੜ੍ਹ, 31 ਜਨਵਰੀ 2022 : ਆਮ ਆਦਮੀ ਪਾਰਟੀ ਦੇ ਮੈਬਰ ਰਾਜ ਸਭਾ ਸੁਸ਼ੀਲ ਗੁਪਤਾ,ਦਲਵੀਰ ਸਿੰਘ ਯੂ.ਕੇ ਅਤੇ ਕੁਲਵੰਤ ਸਿੰਘ ਆਪ ਉਮੀਦਵਾਰ ਦੀ ਹਾਜਰੀ ਵਿੱਚ ਕਕਰਾਲਾ ਭਾਈਕਾ ਵਿਖੇ ਤੇਜਿੰਦਰ ਸਿੰਘ ਤੇਜੀ ਸਾਬਕਾ ਚੇਅਰਮੈਨ ਦੀ ਅਗਵਾਈ ਹੇਠ ਦੋ ਦਰਜਨਾਂ ਦੇ ਕਰੀਬ ਸਰਪੰਚਾਂ,ਬਲਾਕ ਸੰਮਤੀ ਮੈਂਬਰਾਂ ਅਤੇ ਨੰਬਰਦਾਰਾਂ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ|
ਸ਼ਾਮਲ ਹੋਣ ਵਾਲਿਆਂ ‘ਚ ਸਰਪੰਚ ਯਾਦਵਿੰਦਰ ਸਿੰਘ ਤੂਰ ਛਬੀਲ ਪੁਰ,ਹਰਵਿੰਦਰ ਸਿੰਘ ਬੰਟੀ ਸਰਪੰਚ ਬੁਰੜ ਖ਼ੁਰਦ,ਬਿਕਰ ਸਿੰਘ ਸਰਪੰਚ ਸ਼ੇਲਵਾਲਾ,ਕਮਲਦੀਪ ਸਿੰਘ ਸਰਪੰਚ ਦੇਉਗੜ,ਗੁਰਮੀਤ ਸਿੰਘ ਸਰਪੰਚ ਸੰਤਪੁਰਾ ਬਰਾਅਸ,ਗੁਰਨਾਮ ਸਿੰਘ ਸਰਪੰਚ ਹੀਰਾ ਪੱਤੀ ਬਰਾਸ,ਦਲੇਰ ਸਿੰਘ ਸਰਪੰਚ ਡੇਰਾ ਬੋਹੜ ਵਾਲਾ ਸੁਤਰਾਣਾ,ਗੁਰਨਾਮ ਸਿੰਘ ਸਰਪੰਚ ਗੁਰੂ ਅਰਜਨ ਨਗਰ ਹਰਿਆਊ ਖੁਰਦ,ਅਵਤਾਰ ਸਿੰਘ ਸਰਪੰਚ ਨਿਆਲ,ਸ਼ਮਸ਼ੇਰ ਸਿੰਘ ਸਰਪੰਚ ਡੇਰਾ ਸੰਗਤ ਪੁਰਾ ਬੂਰ੍ੜ,ਰਣਜੀਤ ਸਿੰਘ ਸਰਪੰਚ ਭੂੰਡ ਥੇਹ,ਬਲਜੀਤ ਸਿੰਘ ਸਾਬਕਾ ਸਰਪੰਚ ਤੰਬੁਵਾਲਾ,ਦਵਿੰਦਰ ਸਿੰਘ ਸਾਬਕਾ ਸਰਪੰਚ ਬੂਟਾ ਸਿੰਘ ਵਾਲਾ,ਗੁਰਜੰਟ ਸਿੰਘ ਸਾਬਕਾ ਸਰਪੰਚ ਦੁਗਾਲ ਕਲਾਂ,ਜਸਪਾਲ ਸਿੰਘ ਸਾਬਕਾ ਸਰਪੰਚ ਨਿਆਲ, ਬੱਗੂ ਸਿੰਘ ਸਾਬਕਾ ਸਰਪੰਚ ਤੰਬੁਵਾਲਾ,ਗੁਰਲਾਲ ਸਿੰਘ ਸਾਬਕਾ ਸਰਪੰਚ ਬੁਰੜ,ਗੁਰਤੇਜ ਸਿੰਘ ਤੰਬੁਵਾਲਾ ਸੀਨੀਅਰ ਅਕਾਲੀ ਆਗੂ,ਨਿਸ਼ਾਨ ਸਿੰਘ ਅਤਾਲਾਂ ਸੀਨੀਅਰ ਅਕਾਲੀ ਆਗੂ,ਗੋਰਾ ਸਿੰਘ ਬੁਜ਼ਰਕ ਯੂਥ ਆਗੂ,ਜਤਿੰਦਰ ਸਿੰਘ ਨੰਬਰਦਾਰ ਬੂਟਾ ਸਿੰਘ ਵਾਲਾ,ਪਰਮਜੀਤ ਸਿੰਘ ਬੁਰੜ ਨੰਬਰਦਾਰ,ਹਰਨੇਕ ਸਿੰਘ ਬੁਰੜ,ਹਾਕਮ ਸਿੰਘ ਨੰਬਰਦਾਰ ਕਕਰਾਲਾ,ਪਰਵਿੰਦਰ ਸਿੰਘ ਨਿਆਲ ਸਾਬਕਾ ਮੈਂਬਰ ਮਾਰਕੀਟ ਕਮੇਟੀ,ਰਣਧੀਰ ਸਿੰਘ ਪ੍ਰਧਾਨ ਕੋਆ.ਸੁਸਾਇਟੀ ਬਨਵਾਲਾ,ਇੰਦਰਜੀਤ ਸਿੰਘ ਨਿਆਲ ਸਾਬਕਾ ਮੈਬਰ,ਰਾਜਵੀਰ ਸਿੰਘ ਬੁਰੜ ਪੰਚਾਇਤ ਮੈਂਬਰ,ਜਗਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ ਪਾਤੜਾਂ, ਅਜੈਬ ਸਿੰਘ ਯੂਥ ਆਗੂ ਕਕਰਾਲਾ,ਸੁਖਵਿੰਦਰ ਸਿੰਘ ਖੇੜੀ ਜਿਲਾ ਜਨਰਲ ਸਕੱਤਰ ਕਾਂਗਰਸ,ਕੁਲਵੰਤ ਸਿੰਘ ਮੈਂਬਰ,ਗੁਰਲਾਲ ਸਿੰਘ,ਜੋਗਿੰਦਰ ਸਿੰਘ,ਮਨਪ੍ਰੀਤ ਸਿੰਘ ਮੰਨਾ ਸਾਰੇ ਮੈਬਰ,ਜਸਪਾਲ ਸਿੰਘ,ਸਿਮਰਨਜੀਤ ਸਿੰਘ,ਭਰਭੂਰ ਸਿੰਘ,ਦਿਆਲ ਸਿੰਘ ਪ੍ਰਧਾਨ ਕੋਆ.ਸੁਸਾਇਟੀ ਕਕਰਾਲਾ,ਕਰਮਜੀਤ ਸਿੰਘ ਸਾਬਕਾ ਮੈਬਰ,ਬਲਕਾਰ ਸਿੰਘ ਪਟਵਾਰ,ਕਰਨੈਲ ਸਿੰਘ ਬੋੜੀ,ਨਿਰਭੈ ਸਿੰਘ ਖਾਲਸਾ,ਕੁਲਵੰਤ ਸਿੰਘ ਮੁਸਲ,ਪਿਆਰਾ ਸਿੰਘ ਪਟਵਾਰ,ਇਕਬਾਲ ਸਿੰਘ ਕਕਰਾਲਾ,ਰਣਜੀਤ ਸਿੰਘ ਕਸੀਅਪ,ਚਮਕੌਰ ਸਿੰਘ ਨਿਆਲ,ਜਸਵੀਰ ਸਿੰਘ ਰੇਡੂ,ਬੂਟਾ ਸਿੰਘ ਰੇਡੂ ਸਮੇਤ ਸੈਕੜੇ ਵਰਕਰਾਂ ਨੇ ਆਪ ਵਿਚ ਸ਼ਮੂਲੀਅਤ ਕਰਕੇ ਕੁਲਵੰਤ ਸਿੰਘ ਬਾਜ਼ੀਗਰ ਦੀ ਚੋਣ ਮੁਹਿੰਮ ਵੱਡਾ ਹੁਲਾਰਾ ਦਿੱਤਾ ਹੈ|
ਤੇਜੀ ਬੁਰੜ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ,ਇਥੇ ਟਕਸਾਲੀ ਆਗੂਆਂ ਨੂੰ ਅਣਗੌਲਿਆ ਕਰਕੇ ਸਿਰੋ ਮੁਨੇ ਲੋਕਾਂ ਨੂੰ ਅੱਗੇ ਕੀਤਾ ਹੋਇਆ ਹੈ,ਹੁਣ ਤੱਕ ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ|ਕੁਲਵੰਤ ਸਿੰਘ ਉਮੀਦਵਾਰ ਨੇ ਸਾਰੇ ਪਤਵੰਤੇ ਸੱਜਣਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ| ਉਪਰੰਤ ਮੈਬਰ ਰਾਜ ਸਭਾ ਸੁਸੀਲ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲ੍ਹੀ ਵਿਚ ਸਕੂਲਾਂ,ਹਸਪਤਾਲਾਂ ਅਤੇ ਬਿਜਲੀ ਦੇ ਖੇਤਰ ਵਿਚ ਰਿਕਾਰਡ ਤੋੜ ਕੰਮ ਕੀਤਾ ਹੈ ਤਾਂ ਹੀ ਦਿੱਲੀ ਦੇ ਲੋਕਾਂ ਨੇ ਦੁਆਰਾ ਮੌਕਾ ਦਿੱਤਾ ਹੈ,ਇਸ ਲਈ ਪੰਜਾਬੀਉ ਤੁਸੀ ਇਕ ਮੌਕਾ ਆਪ ਨੂੰ ਦੇ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉ ਤਾਂ ਜ਼ੋ ਸਮੁੱਚੇ ਪੰਜਾਬ ਨੂੰ ਵਿਕਾਸ ਦੇ ਰਾਹ ਤੋਰਿਆ ਜਾ ਸਕੇ| ਇਸ ਮੌਕੇ ਗੁਰਚਰਨ ਸਿੰਘ ਕਕਰਾਲਾ,ਦਰਸ਼ਨ ਸਿੰਘ ਭੰਗੜ,ਮਿੱਠੂ ਸਿੰਘ,ਸੁਖਵਿੰਦਰ ਸਿੰਘ,ਭੋਲਾ ਸਿੰਘ,ਗੁਵਿੰਦਰ ਸਿੰਘ,ਪਰਗਟ ਸਿੰਘ,ਸੁਖਪਾਲ ਸਿੰਘ,ਗੁਰਦੀਪ ਸਿੰਘ,ਬੰਤ ਸਿੰਘ ਗਿੱਲ,ਜੀਤ ਸਿੰਘ ਮੁੱਸਲ,ਜਗਜੀਤ ਸਿੰਘ,ਮੋਨੂੰ ਗਰਗ,ਹਰਦੀਪ ਸਿੰਘ ਸਮੇਤ ਹੋਰ ਪਾਰਟੀ ਵਰਕਰ ਮੌਜੂਦ ਸਨ|