July 7, 2024 3:04 pm
Covishield

ਸ਼ਰਤਾਂ ਤਹਿਤ Covishield ਤੇ Covaxin ਨੂੰ ਬਾਜ਼ਾਰ ‘ਚ ਵੇਚਣ ਦੀ ਮਿਲੀ ਮਨਜ਼ੂਰੀ

ਚੰਡੀਗੜ੍ਹ 27 ਜਨਵਰੀ 2022: ਭਾਰਤ ‘ਚ ਲਗਾਤਾਰ ਵੱਧ ਰਹੇ ਕੋਰੋਨਾ (Corona) ਦੇ ਮਾਮਲਿਆਂ ਨੂੰ ਲੈ ਕੇ ਟੀਕਾਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ| ਕੋਰੋਨਾ ਵਾਇਰਸ (Corona virus) ਮਹਾਮਾਰੀ ਦੇ ਖਿਲਾਫ ਜੰਗ ‘ਚ ਕੋਵਿਡ ਵੈਕਸੀਨ ਨਿਰਣਾਇਕ ਭੂਮਿਕਾ ਨਿਭਾ ਰਹੀ ਹੈ। ਸਰਕਾਰ ਨੇ ਸ਼ਰਤੀਆ ਬਾਜ਼ਾਰ ‘ਚ ਦੋ ਟੀਕੇ ਵੇਚਣ ਦੀ ਇਜਾਜ਼ਤ ਦਿੱਤੀ ਹੈ। ਹੁਣ Covishield ਅਤੇ Covaxin ਨੂੰ ਸ਼ਰਤਾਂ ਦੇ ਨਾਲ ਬਾਜ਼ਾਰ ‘ਚ ਵੇਚਿਆ ਜਾਵੇਗਾ। ਇਸ ਦੀ ਡਰੱਗ ਰੈਗੂਲੇਟਰ ਡੀਸੀਜੀਆਈ ਨੇ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਨਿਰਧਾਰਤ ਸ਼ਰਤਾਂ ਤਹਿਤ ਇਹ ਦੋਵੇਂ ਟੀਕੇ ਦੁਕਾਨਾਂ ‘ਤੇ ਉਪਲਬਧ ਨਹੀਂ ਹੋਣਗੇ। ਸਿਰਫ ਪ੍ਰਾਈਵੇਟ ਹਸਪਤਾਲ ਅਤੇ ਕਲੀਨਿਕ ਹੀ ਟੀਕੇ ਖਰੀਦ ਸਕਣਗੇ ਅਤੇ ਉਹ ਉਥੇ ਲਗਾਏ ਜਾਣਗੇ।ਇਸਦੇ ਚਲਦੇ ਐਮਰਜੈਂਸੀ ਵਰਤੋਂ ਅਧਿਕਾਰ ‘ਚ, ਸੁਰੱਖਿਆ ਡੇਟਾ DCGI ਨੂੰ 15 ਦਿਨਾਂ ਦੇ ਅੰਦਰ ਦੇਣਾ ਹੁੰਦਾ ਹੈ। ਹੁਣ ਕੰਡੀਸ਼ਨਲ ਬਜ਼ਾਰ ਮਨਜ਼ੂਰੀ ‘ਚ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ‘ਚ ਡਾਟਾ ਰੈਗੂਲੇਟਰ ਕੋਲ ਜਮ੍ਹਾ ਕਰਨਾ ਹੋਵੇਗਾ। ਨਾਲ ਹੀ ਇਹ ਜਾਣਕਾਰੀ ਕੋ-ਵਿਨ ‘ਤੇ ਵੀ ਦੇਣੀ ਹੋਵੇਗੀ।