Site icon TheUnmute.com

Under-19 World Cup: ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਵਿਕਟਾਂ ਨਾਲ ਹਰਾਇਆ

Pakistan beat Bangladesh

ਚੰਡੀਗੜ੍ਹ 01 ਫਰਵਰੀ 2022: ਅੰਡਰ-19 ਵਿਸ਼ਵ ਕੱਪ (Under-19 World Cup) ‘ਚ ਪਾਕਿਸਤਾਨ (Pakistan) ਨੇ ਬੰਗਲਾਦੇਸ਼ (Bangladesh) ਨੂੰ 6 ਵਿਕਟਾਂ ਨਾਲ ਮਾਤ ਦਿੱਤੀ | ਮੈਚ ‘ਚ ਹਸੀਬੁੱਲਾ ਖਾਨ ਦੇ ਅਰਧ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਅੰਡਰ-19 ਵਿਸ਼ਵ ਕੱਪ ਦੇ ਮੈਚ ਵਿੱਚ ਬੰਗਲਾਦੇਸ਼ ਨੂੰ ਹਰਾਇਆ, ਜਦਕਿ ਆਰਿਫੁੱਲ ਇਸਲਾਮ ਦਾ ਸੈਂਕੜਾ ਬੰਗਲਾਦੇਸ਼ ਲਈ ਵਿਅਰਥ ਗਿਆ। ਬੰਗਲਾਦੇਸ਼ ਦੀ ਪਾਰੀ ਇਸਲਾਮ ਸੰਭਾਲੀ ਜਿਸ ਨੇ 12ਵੇਂ ਓਵਰ ‘ਚ ਟੀਮ ਨੇ 23 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ।

ਇਸ ਮੈਚ ‘ਚ ਇਸਲਾਮ ਆਖਰੀ ਦੋ ਪਾਰੀਆਂ ‘ਚ ਦੋਹਰੇ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ ਸੀ ਪਰ ਇਸ ਮੈਚ ‘ਚ ਫਾਰਮ ‘ਚ ਵਾਪਸੀ ਕਰਦੇ ਹੋਏ ਉਸ ਨੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੂੰ ਦੂਜੇ ਸਿਰੇ ਤੋਂ ਸਮਰਥਨ ਨਹੀਂ ਮਿਲ ਸਕਿਆ। ਪਾਕਿਸਤਾਨ ਲਈ ਮਹਿਰਾਨ ਮੁਮਤਾਜ਼ ਨੇ 10 ਓਵਰਾਂ ਵਿੱਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸਲਾਮ ਨੇ ਅਵੈਸ ਅਲੀ ਨੂੰ ਇੱਕ ਓਵਰ ਵਿੱਚ ਤਿੰਨ ਛੱਕੇ ਜੜੇ। ਉਸ ਨੇ 118 ਗੇਂਦਾਂ ‘ਤੇ 49ਵੇਂ ਓਵਰ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਹਾਲਾਂਕਿ ਉਹ ਅਗਲੀ ਗੇਂਦ ‘ਤੇ ਆਊਟ ਹੋ ਗਏ।

ਜਵਾਬ ਵਿੱਚ ਪਾਕਿਸਤਾਨ ਲਈ ਮੁਹੰਮਦ ਸ਼ਹਿਜ਼ਾਦ ਅਤੇ ਹਸੀਬੁੱਲਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ 19 ਓਵਰਾਂ ਵਿੱਚ 76 ਦੌੜਾਂ ਜੋੜੀਆਂ। ਖਾਨ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਅਤੇ ਚਾਰ ਛੱਕੇ ਜੜੇ ਜਦੋਂ ਉਹ 78 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਸਮੇਂ ਉਸ ਦੀ ਟੀਮ ਨੂੰ ਜਿੱਤ ਲਈ 36 ਦੌੜਾਂ ਦੀ ਲੋੜ ਸੀ। ਅਬਦੁਲ ਫਸੀਹ ਨੇ ਅਜੇਤੂ 22 ਦੌੜਾਂ ਬਣਾ ਕੇ ਟੀਮ ਨੂੰ 21 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਤੱਕ ਪਹੁੰਚਾ ਦਿੱਤਾ। ਪਾਕਿਸਤਾਨ ਹੁਣ ਵੀਰਵਾਰ ਨੂੰ ਪੰਜਵੇਂ ਸਥਾਨ ਦੇ ਪਲੇਆਫ ਮੈਚ ਵਿੱਚ ਸ਼੍ਰੀਲੰਕਾ ਨਾਲ ਭਿੜੇਗਾ ਜਦਕਿ ਸੱਤਵੇਂ ਸਥਾਨ ਦੇ ਮੈਚ ਵਿੱਚ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਪਲੇਟ ਵਰਗ ਦੇ ਫਾਈਨਲ ਵਿੱਚ ਸੰਯੁਕਤ ਅਰਬ ਅਮੀਰਾਤ ਨੇ ਆਇਰਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ।

Exit mobile version