July 7, 2024 6:46 pm
Under-19 World Cup

Under-19 World Cup: ਭਾਰਤ ਨੇ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਦਿੱਤੀ ਮਾਤ

ਚੰਡੀਗੜ੍ਹ 16 ਜਨਵਰੀ 2022: ਅੰਡਰ-19 ਵਿਸ਼ਵ ਕੱਪ ‘ਚ ਭਾਰਤ (India) ਨੇ ਆਪਣੀ ਸ਼ੁਰੂਆਤ ਸ਼ਾਨਦਾਰ ਜਿੱਤ ਨਾਲ ਕੀਤੀ | ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਅੰਡਰ-19 ਵਿਸ਼ਵ ਕੱਪ (Under-19 World Cup) ‘ਚ ਦੱਖਣੀ ਅਫਰੀਕਾ (South Africa) ‘ਤੇ 45 ਦੌੜਾਂ ਦੀ ਜਿੱਤ ਨਾਲ ਪ੍ਰਾਪਤ ਕੀਤੀ। ਸ਼ਨੀਵਾਰ ਨੂੰ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਕਪਤਾਨ ਯਸ਼ ਧੂਲ ਦੀਆਂ 82 ਦੌੜਾਂ ਦੀ ਜ਼ਿੰਮੇਵਾਰ ਪਾਰੀ ਦੀ ਮਦਦ ਨਾਲ 46.5 ਓਵਰਾਂ ‘ਚ 232 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਖੱਬੇ ਹੱਥ ਦੇ ਸਪਿੰਨਰ ਵਿੱਕੀ ਓਸਤਵਾਲ (28 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਰਾਜ ਬਾਵਾ (47 ਦੌੜਾਂ ਦੇ ਕੇ ਚਾਰ ਵਿਕਟਾਂ) ਨੇ ਆਪਣੀ ਗੇਂਦਬਾਜ਼ੀ ਦੇ ਜੌਹਰ ਦਿਖਾਉਂਦੇ ਹੋਏ ਦੱਖਣੀ ਅਫਰੀਕਾ ਦੀ ਟੀਮ 45.4 ਓਵਰਾਂ ਵਿੱਚ 187 ਦੌੜਾਂ ’ਤੇ ਢੇਰ ਹੋ ਗਈ। 233 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਨੇ ਪਹਿਲੇ ਓਵਰ ਵਿੱਚ ਹੀ ਸਲਾਮੀ ਬੱਲੇਬਾਜ਼ ਏਥਨ ਜੌਹਨ ਕਨਿੰਘਮ (ਨੀਲ) ਦਾ ਵਿਕਟ ਗੁਆ ਦਿੱਤਾ, ਜਿਸ ਨੂੰ ਤੇਜ਼ ਗੇਂਦਬਾਜ਼ ਰਾਜਵਰਧਨ ਹੇਂਗਰਗੇਕਰ (38 ਦੌੜਾਂ ਦੇ ਕੇ 1 ਵਿਕਟ) ਨੇ ਲੈੱਗ ਬੀਫਰ ਆਊਟ ਕਰ ਦਿੱਤਾ।

ਅੰਡਰ-19 ਵਿਸ਼ਵ ਕੱਪ (Under-19 World Cup) ‘ਚ ਵੈਲੇਨਟਾਈਨ ਕਿਟਟਾਈਮ (25) ਅਤੇ ਡੇਵਾਲਡ ਬ੍ਰੇਵਿਸ (65) ਨੇ ਫਿਰ ਦੂਜੇ ਵਿਕਟ ਲਈ 58 ਦੌੜਾਂ ਜੋੜੀਆਂ। ਦੱਖਣੀ ਅਫ਼ਰੀਕਾ ਦਾ ਸਕੋਰ 10 ਓਵਰਾਂ ਬਾਅਦ ਇੱਕ ਵਿਕਟ ‘ਤੇ 38 ਦੌੜਾਂ ਸੀ। ਕੀਟਾਈਮ ਨੇ 10ਵੇਂ ਓਵਰ ‘ਚ ਤੇਜ਼ ਗੇਂਦਬਾਜ਼ ਰਵੀ ਕੁਮਾਰ ‘ਤੇ ਛੱਕਾ ਅਤੇ ਚੌਕਾ ਲਗਾਇਆ। ਬ੍ਰੇਵਿਸ ਅਤੇ ਕੀਟਾਈਮ ਨੇ ਫਿਰ ਬਾਵਾ ਦੇ ਅਗਲੇ ਓਵਰ ਵਿੱਚ 17 ਦੌੜਾਂ ਜੋੜੀਆਂ। ਜਦੋਂ ਇਹ ਦੋਵੇਂ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਓਸਤਵਾਲ ਨੇ ਕੀਟਾਇਮ ਨੂੰ ਵਿਕਟਕੀਪਰ ਦਿਨੇਸ਼ ਬਾਨਾ ਹੱਥੋਂ ਕੈਚ ਕਰਵਾ ਕੇ ਸਾਂਝੇਦਾਰੀ ਤੋੜ ਦਿੱਤੀ।