July 7, 2024 7:22 pm
Under-19 World Cup

Under-19 World Cup: ਭਾਰਤ ਨੇ ਆਇਰਲੈਂਡ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਬਣਾਈ ਜਗ੍ਹਾ

ਚੰਡੀਗੜ੍ਹ 20 ਜਨਵਰੀ 2022: ਭਾਰਤ ਨੇ ਆਇਰਲੈਂਡ ਨੂੰ 174 ਦੌੜਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ (Under-19 World Cup) ਦੇ ਸੁਪਰ ਲੀਗ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਭਾਰਤ (India) ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ‘ਤੇ 45 ਦੌੜਾਂ ਦੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਬੁੱਧਵਾਰ ਨੂੰ ਆਇਰਲੈਂਡ (Ireland) ‘ਤੇ ਉਸ ਦੀ ਵੱਡੀ ਜਿੱਤ ਵੀ ਮਹੱਤਵ ਰੱਖਦੀ ਹੈ ਕਿਉਂਕਿ ਟੀਮ ਦੇ ਛੇ ਖਿਡਾਰੀਆਂ ਦੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਉਹ ਮੁਸ਼ਕਿਲ ਨਾਲ ਪਲੇਇੰਗ XI ‘ਚ ਜਗ੍ਹਾ ਬਣਾ ਸਕਿਆ ਸੀ।

ਬ੍ਰਾਇਨ ਲਾਰਾ ਸਟੇਡੀਅਮ (Under-19 World Cup) ‘ਚ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਭਾਰਤ ਨੇ ਹਰਨੂਰ ਸਿੰਘ ਦੀਆਂ 88 ਦੌੜਾਂ ਅਤੇ ਉਸ ਦੇ ਸਲਾਮੀ ਜੋੜੀਦਾਰ ਅੰਗਕ੍ਰਿਸ਼ ਰਘੂਵੰਸ਼ੀ ਦੀਆਂ ਨਾਬਾਦ 79 ਦੌੜਾਂ ਦੀ ਮਦਦ ਨਾਲ ਪੰਜ ਵਿਕਟਾਂ ‘ਤੇ 307 ਦੌੜਾਂ ਬਣਾਈਆਂ ਅਤੇ ਆਇਰਲੈਂਡ ਨੇ 39 ਓਵਰਾਂ ‘ਚ 133 ਦੌੜਾਂ ‘ਤੇ ਢੇਰ ਕਰ ਦਿੱਤਾ।