July 5, 2024 3:20 am
Indian team

Under-19 World Cup: ਭਾਰਤੀ ਟੀਮ ਦੇ ਕਪਤਾਨ ਸਮੇਤ ਪੰਜ ਖਿਡਾਰੀ ਹੋਏ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ 22 ਜਨਵਰੀ 2022: ਕੋਰੋਨਾ ਵਾਇਰਸ ਨੇ ਭਾਰਤੀ ਟੀਮ (Indian Team) ਤੇ ਖਿਡਾਰੀਆਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ | ਇਨ੍ਹਾਂ ਖਿਡਾਰੀਆਂ ‘ਚ ਕਪਤਾਨ ਯਸ਼ ਧੂਲ, ਉਪ-ਕਪਤਾਨ ਸ਼ੇਖ ਰਾਸ਼ਿਦ ਸਮੇਤ ਭਾਰਤ ਦੇ ਪੰਜ ਅੰਡਰ-19 ਖਿਡਾਰੀ ਸ਼ਨੀਵਾਰ ਨੂੰ ਯੂਗਾਂਡਾ ਖਿਲਾਫ ਅੰਡਰ-19 ਵਿਸ਼ਵ ਕੱਪ (Under-19 World Cup) ਮੈਚ ਤੋਂ ਬਾਹਰ ਹੋ ਗਏ ਹਨ। ਆਰਾਧਿਆ ਯਾਦਵ, ਮਾਨਵ ਪਾਰਖ ਅਤੇ ਸਿਧਾਰਥ ਯਾਦਵ ਨੂੰ ਵੀ ਬਾਹਰ ਕਰਨ ਵਾਲਿਆਂ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਖਿਡਾਰੀ ਕੋਰੋਨਾ ਕਾਰਨ ਆਈਸੋਲੇਸ਼ਨ ‘ਚ ਹਨ। ਬੁੱਧਵਾਰ ਨੂੰ ਆਇਰਲੈਂਡ ਦੇ ਖਿਲਾਫ ਮੈਚ ਤੋਂ ਠੀਕ ਪਹਿਲਾਂ ਆਈਸੋਲੇਟ ਕੀਤੇ ਗਏ ਛੇ ਖਿਡਾਰੀਆਂ ਵਿੱਚੋਂ ਸਿਰਫ ਵਾਸੂ ਵਾਟਸ ਦਾ ਆਰਟੀਪੀਸੀਆਰ ਟੈਸਟ ਨੈਗੇਟਿਵ ਆਇਆ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਇਰਲੈਂਡ ਖਿਲਾਫ ਮੈਚ ਤੋਂ ਪਹਿਲਾਂ ਧੂਲ, ਆਰਾਧਿਆ ਅਤੇ ਰਾਸ਼ਿਦ ਦਾ ਰੈਪਿਡ ਐਂਟੀਜੇਨ ਟੈਸਟ ਪਾਜ਼ੇਟਿਵ ਆਇਆ ਸੀ, ਜਦਕਿ ਮਾਨਵ ਅਤੇ ਵਾਸੂ ਕੋਰੋਨਾ ਦੇ ਲੱਛਣਾਂ ਕਾਰਨ ਮੈਚ ‘ਚ ਨਹੀਂ ਖੇਡੇ ਸਨ। ਫਿਰ ਉਸਦਾ ਰੈਪਿਡ ਐਂਟੀਜੇਨ ਟੈਸਟ ਨੈਗੇਟਿਵ ਆਇਆ। ਹਾਲਾਂਕਿ, ਹੁਣ ਹਰ ਕਿਸੇ ਦਾ ਆਰਟੀਪੀਸੀਆਰ ਟੈਸਟ ਪਾਜ਼ੇਟਿਵ ਆਇਆ ਹੈ।