Site icon TheUnmute.com

Under-19 World Cup: ਇੰਗਲੈਂਡ ਦੱਖਣੀ ਅਫਰੀਕਾ ਨੂੰ ਹਰਾ ਕੇ ਸੈਮੀਫਾਈਨਲ ਪੁੱਜੀ

England

ਚੰਡੀਗੜ੍ਹ 27 ਜਨਵਰੀ 2022: ਆਈਸੀਸੀ ਅੰਡਰ 19 ਵਿਸ਼ਵ ਕੱਪ ਦੇ ਮੈਚ ‘ਚ ਇੰਗਲੈਂਡ ਦੇ ਜੈਕਬ ਬੈਥਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਇੰਗਲੈਂਡ (England) ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ 19 ਵਿਸ਼ਵ ਕੱਪ (ICC Under-19 World Cup) ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਬੈਥਲ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ (South Africa) ਨੂੰ 209 ਦੌੜਾਂ ‘ਤੇ ਆਊਟ ਕਰਨ ‘ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ 88 ਦੌੜਾਂ ਬਣਾ ਕੇ ਇੰਗਲੈਂਡ (England) ਨੂੰ ਸੈਮੀਫਾਈਨਲ ‘ਚ ਪਹੁੰਚਾਇਆ ਜਿੱਥੇ ਉਸ ਦਾ ਸਾਹਮਣਾ ਸ਼੍ਰੀਲੰਕਾ ਜਾਂ ਅਫਗਾਨਿਸਤਾਨ ਨਾਲ ਹੋਵੇਗਾ।

ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਹੌਲੀ ਸ਼ੁਰੂਆਤ ਕੀਤੀ। ਚੌਥੇ ਓਵਰ ਦੀ ਪਹਿਲੀ ਗੇਂਦ ‘ਤੇ ਪਾਰੀ ਦੇ ਪਹਿਲੇ ਚੌਕੇ ਲੱਗੇ। ਜੋਸ਼ੂਆ ਬੋਇਡਨ ਨੇ ਅਗਲੀ ਗੇਂਦ ‘ਤੇ ਵੈਲੇਨਟਾਈਨ ਕਿਟਾਈਮ ਨੂੰ ਆਊਟ ਕੀਤਾ। ਬੋਇਡਨ ਨੇ ਟੂਰਨਾਮੈਂਟ ਦਾ ਆਪਣਾ 12ਵਾਂ ਵਿਕਟ ਸਲਾਮੀ ਬੱਲੇਬਾਜ਼ ਏਥਨ ਜੌਹਨ ਕਨਿੰਘਮ ਦੇ ਰੂਪ ਵਿੱਚ ਲਿਆ। ਦੱਖਣੀ ਅਫਰੀਕਾ ਦਾ ਸਕੋਰ ਦੋ ਵਿਕਟਾਂ ‘ਤੇ 21 ਦੌੜਾਂ ਸੀ। ਇਸ ਤੋਂ ਬਾਅਦ ਡੇਵਾਲਡ ਬ੍ਰੇਵਿਸ ਅਤੇ ਗੇਹਾਰਡਸ ਮਾਰੀ ਨੇ ਪਾਰੀ ਨੂੰ ਸੰਭਾਲਦੇ ਹੋਏ 55 ਦੌੜਾਂ ਜੋੜੀਆਂ। ਬ੍ਰੇਵਿਸ ਨੇ ਲਗਾਤਾਰ ਚੌਥੇ ਮੈਚ ਵਿੱਚ ਪੰਜਾਹ ਤੋਂ ਵੱਧ ਦੌੜਾਂ ਬਣਾਈਆਂ ਪਰ ਉਹ ਤਿੰਨ ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਦੇ ਆਊਟ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਇਕ ਦੌੜ ਦੇ ਅੰਦਰ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਰੇਹਾਨ ਅਹਿਮਦ ਨੇ 48 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।

ਇੰਗਲੈਂਡ ਦੀ ਪਾਰੀ ਦੀ ਖਾਸੀਅਤ ਬੈਥਲ ਸੀ, ਜਿਸ ਨੇ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ। ਉਸ ਨੇ 20 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ। ਜਦੋਂ ਤੱਕ ਉਹ 42 ਗੇਂਦਾਂ ‘ਤੇ 88 ਦੌੜਾਂ ਬਣਾ ਕੇ ਆਊਟ ਹੋਇਆ ਤਾਂ ਇੰਗਲੈਂਡ ਦੀ ਜਿੱਤ ਲਗਭਗ ਤੈਅ ਹੋ ਚੁੱਕੀ ਸੀ। ਪੰਜਵੇਂ ਨੰਬਰ ‘ਤੇ ਉਤਰੇ ਵਿਲੀਅਮ ਲਕਸਟਨ ਨੇ 41 ਗੇਂਦਾਂ ‘ਤੇ 47 ਦੌੜਾਂ ਬਣਾਈਆਂ। ਪਲੇਟ ਵਰਗ ਵਿੱਚ ਜ਼ਿੰਬਾਬਵੇ ਨੇ ਸਕਾਟਲੈਂਡ ਨੂੰ ਹਰਾਇਆ ਅਤੇ ਹੁਣ ਆਇਰਲੈਂਡ ਨਾਲ ਭਿੜੇਗਾ। ਦੂਜੇ ਪਾਸੇ ਵੈਸਟਇੰਡੀਜ਼ ਨੇ ਪਾਪੂਆ ਨਿਊ ਗਿਨੀ ਨੂੰ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਸੰਯੁਕਤ ਅਰਬ ਅਮੀਰਾਤ ਨਾਲ ਹੋਵੇਗਾ ਜਦਕਿ ਪਲੇਅ-ਆਫ ‘ਚ ਪਾਪੂਆ ਨਿਊ ਗਿਨੀ ਯੂਗਾਂਡਾ ਨਾਲ ਭਿੜੇਗਾ।

Exit mobile version