ਚੰਡੀਗੜ੍ਹ 20 ਜਨਵਰੀ 2022: ਅੰਡਰ-19 ਵਿਸ਼ਵ ਕੱਪ (Under-19 World Cup) ‘ਚ ਆਸਟ੍ਰੇਲੀਆ (Australia) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕਾਟਲੈਂਡ (Scotland) ਨੂੰ ਹਰ ਦਿੱਤਾ |ਮੈਚ ‘ਚ ਕਪਤਾਨ ਟੀਗ ਵਾਈਲੀ ਦੇ ਨਾਬਾਦ ਸੈਂਕੜੇ ਅਤੇ ਏਡਨ ਕਾਹਿਲ ਦੇ ਆਲਰਾਊਂਡਰ ਦੀ ਮਦਦ ਨਾਲ ਆਸਟਰੇਲੀਆ (Australia ) ਨੇ ਅੰਡਰ-19 ਵਿਸ਼ਵ ਕੱਪ ਦੇ ਗਰੁੱਪ ਡੀ ਦੇ ਮੈਚ ‘ਚ ਸਕਾਟਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਸਕਾਟਲੈਂਡ ਨੇ ਚਾਰਲੀ ਟੀਅਰ (54), ਥਾਮਸ ਮੈਕਿੰਟੋਸ਼ (54) ਅਤੇ ਓਲੀਵਰ ਡੇਵਿਡਸਨ (33) ਦੀਆਂ ਚੰਗੀਆਂ ਪਾਰੀਆਂ ਨਾਲ ਅੱਠ ਵਿਕਟਾਂ ’ਤੇ 236 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਕਾਹਿਲ ਅਤੇ ਵਿਲੀਅਮ ਸਾਲਜ਼ਮੈਨ ਨੇ ਦੋ-ਦੋ ਵਿਕਟਾਂ ਲਈਆਂ।
ਆਸਟ੍ਰੇਲੀਆ ਨੇ ਜਵਾਬ ‘ਚ 39.3 ਓਵਰਾਂ ‘ਚ ਤਿੰਨ ਵਿਕਟਾਂ ‘ਤੇ 240 ਦੌੜਾਂ ਬਣਾ ਕੇ ਦੂਜੀ ਜਿੱਤ ਦਰਜ ਕੀਤੀ। ਵਾਈਲੀ ਨੇ 115 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 101 ਦੌੜਾਂ ਬਣਾਈਆਂ। ਵਾਈਲੀ ਨੇ ਕੈਂਪਬੈਲ ਕਾਲਵੇ (47) ਨਾਲ ਪਹਿਲੀ ਵਿਕਟ ਲਈ 101 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਉਸ ਨੇ ਕਾਹਿਲ ਨਾਲ ਦੂਜੀ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਕਾਹਿਲ ਨੇ 45 ਗੇਂਦਾਂ ਵਿੱਚ 72 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਿਸ ਵਿੱਚ ਸੱਤ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ।