July 4, 2024 11:17 pm
Under-19 World Cup 2022

Under-19 World Cup: ਆਸਟਰੇਲੀਆ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਪੁੱਜੀ

ਚੰਡੀਗੜ੍ਹ 29 ਜਨਵਰੀ 2022: ਅੰਡਰ -19 ਵਿਸ਼ਵ ਕੱਪ ‘ਚ ਆਸਟਰੇਲੀਆ (Australia) ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਪਾਕਿਸਤਾਨ (Pakistan) ਨੂੰ 119 ਦੌੜਾਂ ਨਾਲ ਹਰਾ ਕੇ ਆਈਸੀਸੀ ਅੰਡਰ-19 ਵਿਸ਼ਵ ਕੱਪ ਸੁਪਰ ਲੀਗ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਇੰਗਲੈਂਡ ਅਤੇ ਅਫਗਾਨਿਸਤਾਨ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੇ ਹਨ। ਇਸ ਮੈਚ ‘ਚ ਆਸਟਰੇਲੀਆ ਨੇ 7 ਵਿਕਟਾਂ ‘ਤੇ 276  ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਟੀਮ 157 ਦੌੜਾਂ ‘ਤੇ ਹੀ ਆਲ ਆਊਟ ਹੋ ਗਈ|