ਚੰਡੀਗੜ੍ਹ 06 ਫਰਵਰੀ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਐਤਵਾਰ ਨੂੰ ਭਾਰਤੀ ਅੰਡਰ-19 ਕ੍ਰਿਕਟ ਟੀਮ ਦੀ ਰਿਕਾਰਡ-ਤੋੜ ਪੰਜਵੀਂ ਵਿਸ਼ਵ ਕੱਪ ਖਿਤਾਬ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ ਚੋਟੀ ਦੇ ਪੱਧਰ ‘ਤੇ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਭਾਰਤੀ (India) ਕ੍ਰਿਕਟ ਦਾ ਭਵਿੱਖ ਸੁਰੱਖਿਅਤ ਹੱਥਾਂ ‘ਚ ਹੈ। ਭਾਰਤ ਨੇ ਸ਼ਨੀਵਾਰ ਨੂੰ ਅੰਡਰ-19 ਵਿਸ਼ਵ ਕੱਪ (Under-19 World Cup) ਦੌਰਾਨ ਐਂਟੀਗੁਆ ਦੇ ਨੌਰਥ ਸਾਊਂਡ ਚ ਫਾਈਨਲ ‘ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਟੂਰਨਾਮੈਂਟ ‘ਚ ਦਬਦਬਾ ਕਾਇਮ ਰੱਖਿਆ । ਭਾਰਤ (India) ਦੀ ਇਹ ਜਿੱਤ ਇਸ ਲਈ ਵੀ ਸ਼ਲਾਘਾਯੋਗ ਹੈ ਕਿਉਂਕਿ ਇਕ ਸਮੇਂ ਟੀਮ ‘ਚ ਕੋਵਿਡ-19 ਦੇ ਮਾਮਲਿਆਂ ਕਾਰਨ ਇਸ ਦੀ ਮੁਹਿੰਮ ਲਗਭਗ ਪਟੜੀ ਤੋਂ ਉਤਰ ਗਈ ਸੀ।
ਮੋਦੀ ਨੇ ਟਵੀਟ ਕੀਤਾ ਕਿ ਸਾਡੇ ਨੌਜਵਾਨ ਕ੍ਰਿਕਟਰਾਂ ‘ਤੇ ਬਹੁਤ ਮਾਣ ਹੈ। ਆਈਸੀਸੀ ਅੰਡਰ-19 ਵਿਸ਼ਵ ਕੱਪ (Under-19 World Cup ) ਜਿੱਤਣ ਲਈ ਭਾਰਤੀ ਟੀਮ ਨੂੰ ਵਧਾਈ।” ਪ੍ਰਧਾਨ ਮੰਤਰੀ ਨੇ ਲਿਖਿਆ ਕਿ ਉਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਜੋ ਸਾਹਸ ਦਿਖਾਇਆ ਉਹ ਸ਼ਾਨਦਾਰ ਸੀ। ਚੋਟੀ ਦੇ ਪੱਧਰ ‘ਤੇ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਅਤੇ ਸਮਰੱਥ ਹੱਥਾਂ ‘ਚ ਹੈ।