Afghanistan

UN Survey: ਅਫਗਾਨਿਸਤਾਨ ‘ਚ ਅਫੀਮ ਦੀ ਖੇਤੀ 2022 ‘ਚ 32 ਫੀਸਦੀ ਵਧੀ

ਚੰਡੀਗੜ੍ਹ 01 ਨਵੰਬਰ 2022: ਦੁਨੀਆ ਵਿੱਚ ਸਭ ਤੋਂ ਵੱਧ ਹੈਰੋਇਨ ਅਫਗਾਨਿਸਤਾਨ (Afghanistan) ਵਿੱਚ ਪੈਦਾ ਹੁੰਦੀ ਹੈ। ਇੰਨਾ ਹੀ ਨਹੀਂ ਦੁਨੀਆ ‘ਚ ਅਫੀਮ ਦਾ ਸਭ ਤੋਂ ਜ਼ਿਆਦਾ ਉਤਪਾਦਨ ਵੀ ਅਫਗਾਨਿਸਤਾਨ ‘ਚ ਹੁੰਦਾ ਹੈ। ਪਿਛਲੇ 20 ਸਾਲਾਂ ਦੌਰਾਨ ਅਫਗਾਨਿਸਤਾਨ ਸਰਕਾਰ ਨੇ ਅਫੀਮ ਦੇ ਉਤਪਾਦਨ ‘ਤੇ ਰੋਕ ਲਗਾਉਣ ਲਈ ਕਈ ਯਤਨ ਕੀਤੇ ਹਨ, ਪਰ ਉਹ ਸਾਰੇ ਅਸਫਲ ਸਾਬਤ ਹੋਏ ਹਨ।

ਕਈ ਰਿਪੋਰਟਾਂ ਦੱਸਦੀਆਂ ਹਨ ਕਿ ਅਫਗਾਨਿਸਤਾਨ ਵਿੱਚ 2002 ਦੇ ਮੁਕਾਬਲੇ ਹੁਣ ਚਾਰ ਗੁਣਾ ਵੱਧ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਇਸ ਦੌਰਾਨ ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਆਫਿਸ ਆਨ ਡਰੱਗਸ ਐਂਡ ਕ੍ਰਾਈਮ (ਯੂ.ਐਨ.ਓ.ਡੀ.ਸੀ.) ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਵਲੋਂ ਅਫੀਮ ਦੀ ਖੇਤੀ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਵੀ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ 2022 ਵਿਚ 32 ਫੀਸਦੀ ਵਧੀ ਹੈ।

ਅਗਸਤ 2021 ਵਿੱਚ ਤਾਲਿਬਾਨ ਸ਼ਾਸਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਗੈਰ-ਕਾਨੂੰਨੀ ਅਫੀਮ ਦੀ ਆਰਥਿਕਤਾ ਬਾਰੇ ‘ਨਵੀਨਤਮ ਖੋਜਾਂ ਅਤੇ ਉਭਰਦੇ ਖਤਰੇ’ ਪਹਿਲੀ ਰਿਪੋਰਟ ਹੈ। ਇਹ ਵੀ ਦੱਸ ਦੇਈਏ ਕਿ ਅਪ੍ਰੈਲ 2022 ਵਿੱਚ, ਅਗਸਤ 2021 ਵਿੱਚ ਸੱਤਾ ਸੰਭਾਲਣ ਤੋਂ ਬਾਅਦ, ਤਾਲਿਬਾਨ ਨੇ ਅਫੀਮ ਭੁੱਕੀ ਅਤੇ ਸਾਰੇ ਨਸ਼ੀਲੇ ਪਦਾਰਥਾਂ ਦੀ ਖੇਤੀ ‘ਤੇ ਪਾਬੰਦੀ ਲਗਾ ਦਿੱਤੀ ਸੀ।

UNODC ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਵਿੱਚ ਅਫੀਮ ਦੀ ਖੇਤੀ ਪਿਛਲੇ ਸਾਲ ਦੇ ਮੁਕਾਬਲੇ 32 ਫੀਸਦੀ ਵਧ ਕੇ 233,000 ਹੈਕਟੇਅਰ ਹੋ ਗਈ ਹੈ। ਜਿਸ ਕਾਰਨ ਅਫਗਾਨਿਸਤਾਨ 2022 ਦੀ ਫਸਲ ਦੀ ਨਿਗਰਾਨੀ ਸ਼ੁਰੂ ਹੋਣ ਤੋਂ ਬਾਅਦ ਅਫੀਮ ਦੀ ਖੇਤੀ ਦੇ ਲਿਹਾਜ਼ ਨਾਲ ਤੀਜਾ ਸਭ ਤੋਂ ਵੱਡਾ ਖੇਤਰ ਬਣ ਗਿਆ ਹੈ। ਇਸ ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਸਾਲ ਅਫੀਮ ਦੀ ਖੇਤੀ ਦੇਸ਼ ਦੇ ਦੱਖਣ-ਪੱਛਮੀ ਹਿੱਸਿਆਂ ਵਿੱਚ ਕੇਂਦਰਿਤ ਸੀ। ਇੱਥੇ ਦੇਸ਼ ਦੇ ਕੁੱਲ ਰਕਬੇ ਦਾ 73 ਫੀਸਦੀ ਅਫੀਮ ਦੀ ਖੇਤੀ ਹੇਠ ਸੀ। ਇਸ ਦੇ ਨਾਲ ਹੀ ਅਫਗਾਨਿਸਤਾਨ ਦੇ ਹਿਲਾਮੰਡ ਸੂਬੇ ਵਿਚ ਕਾਸ਼ਤਯੋਗ ਜ਼ਮੀਨ ਦੇ ਪੰਜਵੇਂ ਹਿੱਸੇ ‘ਤੇ ਅਫੀਮ ਭੁੱਕੀ ਦੀ ਖੇਤੀ ਕੀਤੀ ਜਾਂਦੀ ਸੀ।

ਸਰਵੇਖਣ ਦੇ ਮੌਕੇ ‘ਤੇ ਬੋਲਦਿਆਂ ਯੂਐਨਓਡੀਸੀ ਦੇ ਕਾਰਜਕਾਰੀ ਨਿਰਦੇਸ਼ਕ ਵੈਲੀ ਨੇ ਕਿਹਾ ਕਿ ਅਫਗਾਨ ਕਿਸਾਨ ਗੈਰ-ਕਾਨੂੰਨੀ ਅਫੀਮ ਦੀ ਆਰਥਿਕਤਾ ਵਿੱਚ ਫਸੇ ਹੋਏ ਹਨ। ਕਿਉਂਕਿ ਇੱਕ ਪਾਸੇ ਤਾਲਿਬਾਨ ਸਰਕਾਰ ਨੇ ਇਸ ਦੀ ਖੇਤੀ ‘ਤੇ ਪਾਬੰਦੀ ਲਾਈ ਹੋਈ ਹੈ, ਉਥੇ ਹੀ ਅਫਗਾਨਿਸਤਾਨ ਦੇ ਆਲੇ-ਦੁਆਲੇ ਅਫੀਮ ਫੜਨ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇਸ਼ ਤੋਂ ਅਫੀਮ ਦੀ ਤਸਕਰੀ ਬੇਰੋਕ ਜਾਰੀ ਹੈ।

Scroll to Top