Delhi riots case

ਦਿੱਲੀ ਦੰਗੇ ਮਾਮਲੇ ‘ਚ ਉਮਰ ਖ਼ਾਲਿਦ ਦੀ ਅੰਤਰਿਮ ਜ਼ਮਾਨਤ ਸਮਾਪਤ, ਮੁੜ ਤਿਹਾੜ ਜੇਲ੍ਹ ‘ਚ ਬੰਦ

ਚੰਡੀਗੜ੍ਹ 31 ਦਸੰਬਰ 2022: ਦਿੱਲੀ ਦੰਗੇ ਮਾਮਲੇ (Delhi riots case) ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਗ੍ਰਿਫ਼ਤਾਰ ਉਮਰ ਖ਼ਾਲਿਦ (Umar Khalid) ਦੀ ਅੰਤਰਿਮ ਜ਼ਮਾਨਤ ਦੀ ਮਿਆਦ ਖ਼ਤਮ ਹੋ ਗਈ ਹੈ। ਜਿਸ ਤੋਂ ਬਾਅਦ ਉਮਰ ਨੂੰ ਵਾਪਸ ਤਿਹਾੜ ਜੇਲ੍ਹ ਜਾਣਾ ਪਿਆ। ਉਮਰ ਖਾਲਿਦ ਦੇ ਪਿਤਾ ਨੇ ਟਵੀਟ ਕੀਤਾ ਕਿ ਉਮਰ ਖ਼ਾਲਿਦ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਜੇਲ੍ਹ ਚਲਾ ਗਿਆ ਹੈ, ਉਸ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲੀ ਸੀ। ਦਿੱਲੀ ਦੰਗੇ ਮਾਮਲੇ ਵਿੱਚ ਖ਼ਾਲਿਦ ਨੂੰ 23 ਦਸੰਬਰ ਨੂੰ ਅੰਤਰਿਮ ਜ਼ਮਾਨਤ ‘ਤੇ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।

ਅਦਾਲਤ ਨੇ ਉਮਰ ਖ਼ਾਲਿਦ ਨੂੰ 23 ਤੋਂ 30 ਦਸੰਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਮਰ ਖ਼ਾਲਿਦ (Umar Khalid) ਨੂੰ 30 ਦਸੰਬਰ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਮਰ ਖ਼ਾਲਿਦ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਅਦਾਲਤ ਨੇ ਸੱਤ ਦਿਨਾਂ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਇਸ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਉਹ ਮੀਡੀਆ ਨਾਲ ਗੱਲ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰੇਗਾ।

Scroll to Top