ਜੇਲੇਂਨਸਕੀ

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਨਸਕੀ ਨੇ ਬ੍ਰਿਟਿਸ਼ PM ਜੌਨਸਨ ਨਾਲ ਕੀਤੀ ਗੱਲਬਾਤ

ਚੰਡੀਗੜ੍ਹ 02 ਮਾਰਚ 2022: ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਸੱਤਵਾਂ ਦਿਨ ਹੈ।ਰੂਸ ਲਗਾਤਾਰ ਯੂਕਰੇਨ ‘ਤੇ ਹਮਲੇ ਤੇਜ਼ ਕਰ ਰਿਹਾ ਹੈ | ਦੂਜੇ ਪਾਸੇ ਯੂਕਰੇਨ ਰੂਸੀ ਹਮਲਿਆਂ ਦਾ ਜਵਾਬ ਦੇ ਰਿਹਾ ਹੈ| ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਗੱਲਬਾਤ ਕੀਤੀ। ਵੋਲੋਦੀਮੀਰ ਜੇਲੇਂਨਸਕੀਨੇ ਇਸ ਗੱਲਬਾਤ ਬਾਰੇ ਟਵੀਟ ਕਰਦੇ ਹੋਏ ਕਿਹਾ ਕਿ ਬ੍ਰਿਟਿਸ਼ ਪੀਐਮ ਨੂੰ ਯੂਕਰੇਨ ਦੇ ਬਚਾਅ ਅਤੇ ਨਾਗਰਿਕ ਆਬਾਦੀ ਦੇ ਖਿਲਾਫ ਰੂਸ ਦੇ ਤਾਜ਼ਾ ਅਪਰਾਧਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਜੇਲੇਂਨਸਕੀ ਨੇ ਟਵੀਟ ‘ਚ ਲਿਖਿਆ, “ਅਸੀਂ ਹਮਲੇ ਦਾ ਮੁਕਾਬਲਾ ਕਰਨ ‘ਚ ਤੁਹਾਡੀ ਲਗਾਤਾਰ ਮਹੱਤਵਪੂਰਨ ਸਹਾਇਤਾ ਲਈ ਧੰਨਵਾਦੀ ਹਾਂ। ਭਾਈਵਾਲਾਂ ਦੇ ਨਾਲ ਮਿਲ ਕੇ ਸੁਰੱਖਿਆ ਕਰ ਰਹੇ ਹਾਂ !”

ਇਸ ਦੌਰਾਨ ਬੋਰਿਸ ਜੌਨਸਨ ਨੇ ਯੂਕਰੇਨ ਦੇ ਗੁਆਂਢੀ ਅਤੇ ਬ੍ਰਿਟੇਨ ਦੇ ਯੂਰਪੀ ਸਹਿਯੋਗੀਆਂ ਪੋਲੈਂਡ ਅਤੇ ਐਸਟੋਨੀਆ ਦਾ ਦੌਰਾ ਕੀਤਾ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕੀਤਾ, ”ਕੱਲ੍ਹ ਪੋਲੈਂਡ ਅਤੇ ਐਸਟੋਨੀਆ ਦਾ ਲਾਭਦਾਇਕ ਦੌਰਾ। ਬ੍ਰਿਟੇਨ ਅਤੇ ਨਾਟੋ ਸਹਿਯੋਗੀ ਪੁਤਿਨ ਦੇ ਸ਼ਾਸਨ ‘ਤੇ ਵੱਧ ਤੋਂ ਵੱਧ ਦਬਾਅ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ।

ਜ਼ੇਲੇਨਸਕੀ

Scroll to Top