July 4, 2024 3:44 pm
Oksana Shvets

ਰੂਸੀ ਰਾਕੇਟ ਹਮਲੇ ‘ਚ ਯੂਕਰੇਨ ਦੀ ਅਦਾਕਾਰਾ Oksana Shvets ਦੀ ਹੋਈ ਮੌਤ

ਚੰਡੀਗੜ੍ਹ 18 ਮਾਰਚ 2022: ਯੂਕਰੇਨ ਦੀ ਰਾਜਧਾਨੀ ਕੀਵ ਦੇ ਰਿਹਾਇਸ਼ੀ ਇਲਾਕਿਆਂ ‘ਚ ਰੂਸੀ ਬਲਾਂ ਵੱਲੋਂ ਕੀਤੀ ਗਈ ਗੋਲਾਬਾਰੀ ਅਤੇ ਰਾਕੇਟ ਹਮਲੇ ‘ਚ ਯੂਕਰੇਨ ਦੀ ਅਦਾਕਾਰਾ ਓਕਸਾਨਾ ਸ਼ਵੇਤਸ (Oksana Shvets) ਦੀ ਮੌਤ ਹੋ ਗਈ ਹੈ। ਓਕਸਾਨਾ ਸ਼ਵੇਟਸ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ, ਉਸਦੇ ਸਮੂਹ, ਯੰਗ ਥੀਏਟਰ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ‘ਚ ਲਿਖਿਆ ਗਿਆ ਸੀ, “ਕੀਵ ‘ਚ ਇੱਕ ਰਿਹਾਇਸ਼ੀ ਇਮਾਰਤ ‘ਚ ਰਾਕੇਟ ਫਾਇਰ ਦੇ ਦੌਰਾਨ, ਯੂਕਰੇਨ ਦੀ ਕਲਾਕਾਰ ਓਕਸਾਨਾ ਸ਼ਵੇਟਸ ਦੀ ਮੌਤ ਹੋ ਗਈ ਸੀ।”

‘ਦਿ ਹਾਲੀਵੁੱਡ ਰਿਪੋਰਟਰ’ ਮੁਤਾਬਕ ਓਕਸਾਨਾ ਦੀ ਉਮਰ 67 ਸਾਲ ਸੀ। ਉਸਨੂੰ ਯੂਕਰੇਨ ਦੇ ਸਭ ਤੋਂ ਉੱਚੇ ‘Honored Artist of Ukraine’ ਨਾਲ ਸਨਮਾਨਿਤ ਕੀਤਾ ਗਿਆ ਸੀ । ਰੂਸ ਨੇ 24 ਫਰਵਰੀ ਨੂੰ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਅੱਜ ਹਮਲੇ ਦਾ 23ਵਾਂ ਦਿਨ ਹੈ। ਉਦੋਂ ਤੋਂ ਯੂਕਰੇਨੀ ਫੌਜੀ ਲਗਾਤਾਰ ਰੂਸੀ ਫੌਜ ਦੇ ਹਮਲੇ ਦਾ ਮੁਕਾਬਲਾ ਕਰ ਰਹੇ ਹਨ। ਇਸ ਤੋਂ ਪਹਿਲਾਂ ਰੂਸ ਨੇ ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ ਨੂੰ ਸੁਤੰਤਰ ਮਾਨਤਾ ਦਿੱਤੀ ਸੀ।

ਰੂਸੀ ਬਲ ਯੂਕਰੇਨ ਦੇ ਕਈ ਸ਼ਹਿਰਾਂ ‘ਚ ਰਿਹਾਇਸ਼ੀ ਖੇਤਰਾਂ ‘ਚ ਰਾਕੇਟ ਅਤੇ ਗੋਲਾਬਾਰੀ ਵੀ ਕਰ ਰਹੇ ਹਨ, ਪਰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਵਿਸ਼ੇਸ਼ ਕਾਰਵਾਈ ਸਿਰਫ ਯੂਕਰੇਨੀ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਹੀ ਹੈ।