ਯੂਕਰੇਨ ਅਤੇ ਰੂਸ ( Ukraine and Russia) ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਜਿੱਥੇ ਯੂਕਰੇਨ ( Ukraine0 ‘ਚ ਤਬਾਹੀ ਆਪਣੇ ਸਿਖਰ ‘ਤੇ ਹੈ, ਉੱਥੇ ਰੂਸ ਨੂੰ ਵੀ ਇਸ ਜੰਗ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਦੌਰਾਨ ਦੁਨੀਆ ‘ਚ ਵੀ ਇਸ ਜੰਗ ਦੀ ਕਾਫੀ ਚਰਚਾ ਹੋ ਰਹੀ ਹੈ। ਬਹੁਤ ਸਾਰੇ ਲੋਕਾਂ ਦੀ ਯੂਕਰੇਨ ( Ukraine) ਪ੍ਰਤੀ ਹਮਦਰਦੀ ਹੈ। ਕਈ ਲੋਕਾਂ ਨੇ ਆਪੋ-ਆਪਣੇ ਦੇਸ਼ਾਂ ਵਿੱਚ ਯੂਕਰੇਨ ਦੇ ਸਮਰਥਨ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਕ ਬ੍ਰਿਟਿਸ਼ ਨਾਗਰਿਕ ਨੇ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਹੈਰਾਨ ਕਰਨ ਵਾਲੇ ਤਰੀਕੇ ਨਾਲ ਯੂਕਰੇਨ ( Ukraine) ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।
ਇਕ ਰਿਪੋਰਟ ਦੇ ਅਨੁਸਾਰ, ਵੀਰਲ (Wirral) ਦੇ ਰਹਿਣ ਵਾਲਾ ਇੱਕ ਆਦਮੀ ਘਰੋਂ ਆਪਣੀ ਪਤਨੀ ਤੋਂ ਇਹ ਕਹਿ ਕੇ ਨਿਕਲਿਆ ਕਿ ਉਹ ਸੈਰ ਕਰਨ ਜਾ ਰਿਹਾ ਹੈ ਪਰ ਉਸਨੇ ਫਲਾਈਟ ਫੜੀ ਅਤੇ ਸਿੱਧਾ ਪੋਲੈਂਡ (Poland) ਚਲਾ ਗਿਆ। ਮੇਡਿਕਾ ਪਿੰਡ ਰਾਹੀਂ ਸਰਹੱਦ ਪਾਰ ਕਰਕੇ ਯੂਕਰੇਨ ( Ukraine) ਵਿੱਚ ਦਾਖ਼ਲ ਹੋ ਗਿਆ। ਫਿਰ ਉਹ ਯੂਕਰੇਨ ਦੀ ਫੌਜ ਦੀ ਮਦਦ ਲਈ ਪੁੱਜਾ ਅਤੇ ਰੂਸ ਦੇ ਖਿਲਾਫ ਜੰਗ ਵਿੱਚ ਵੀ ਸ਼ਾਮਲ ਹੋ ਗਿਆ ਹੈ।
‘ਦਿ ਸਨ’ ਦੀ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਬ੍ਰਿਟਿਸ਼ ਆਰਮੀ ਦਾ ਸੇਵਾਮੁਕਤ ਸਿਪਾਹੀ ਹੈ। ਲੰਬੇ ਸਮੇਂ ਤੱਕ ਉਹ ਫੌਜ ਵਿੱਚ ਸਨਾਈਪਰ ਵਜੋਂ ਕੰਮ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗੇਗਾ ਤਾਂ ਬਹੁਤ ਗੁੱਸਾ ਹੋਵੇਗੀ। ਇਸ ਲਈ ਉਹ ਕੁਝ ਸਮੇਂ ਬਾਅਦ ਉਸ ਨੂੰ ਯੂਕਰੇਨ ਤੋਂ ਫੋਨ ਕਰਕੇ ਦੱਸੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਫੌਜ ਸਹੀ ਹੈ ਅਤੇ ਲੋਕਾਂ ਨੂੰ ਇਸ ਔਖੇ ਸਮੇਂ ਵਿੱਚ ਯੂਕਰੇਨ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਆਦਮੀ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਬਤੀਤ ਕਰ ਲਈ ਹੈ, ਸਾਰੇ ਕਰਜ਼ੇ ਚੁਕਾਏ ਹਨ ਅਤੇ ਪਤੀ ਅਤੇ ਪਿਤਾ ਦੇ ਸਾਰੇ ਫਰਜ਼ ਪੂਰੇ ਕੀਤੇ ਹਨ। ਇਸੇ ਲਈ ਉਹ ਯੂਕਰੇਨ ( Ukraine) ਦੀ ਮਦਦ ਲਈ ਉੱਥੇ ਪਹੁੰਚਿਆ ਹੈ। ਉਹ ਮੰਨਦਾ ਹੈ ਕਿ ਉਹ ਨਵੇਂ ਯੁੱਗ ਦੇ ਹਿਟਲਰ ਦਾ ਸਾਹਮਣਾ ਕਰ ਰਿਹਾ ਹੈ ਜੋ ਸਭ ਕੁਝ ਤਬਾਹ ਕਰਨ ਲਈ ਦ੍ਰਿੜ ਹੈ। ਉਸ ਵਿਅਕਤੀ ਨੇ ਆਪਣਾ ਨਾਂ ਜ਼ਾਹਰ ਕੀਤੇ ਬਿਨਾਂ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਤਜਰਬੇਕਾਰ ਸੈਨਿਕਾਂ ਦੀ ਲੋੜ ਹੈ ਅਤੇ ਇਹ ਤਜਰਬਾ ਉਸ ਕੋਲ ਹੈ। ਉਸ ਨੇ ਕਿਹਾ ਕਿ ਜੇਕਰ ਉਹ ਘਰ ਨਾ ਪਰਤਿਆ ਤਾਂ ਉਸ ਨੂੰ ਕੋਈ ਪਛਤਾਵਾ ਨਹੀਂ ਹੋਵੇਗਾ।