July 7, 2024 8:14 am
Ukraine-Russia War

Ukraine-Russia War: ਰੂਸ ਦਾ ਦਾਅਵਾ ਯੂਕਰੇਨ ਦੇ 309 ਮਾਨਵ ਰਹਿਤ ਜਹਾਜ਼ ਤੇ 74 ਹੈਲੀਕਾਪਟਰ ਤਬਾਹ

ਚੰਡੀਗੜ੍ਹ 29 ਮਾਰਚ 2022: ਜਿਵੇਂ-ਜਿਵੇਂ ਦਿਨ ਵਧਦੇ ਜਾ ਰਹੇ ਹਨ ਰੂਸ ਅਤੇ ਯੂਕਰੇਨ (Ukraine-Russia) ਵਿਚਾਲੇ ਚੱਲ ਰਹੀ ਜੰਗ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਰੂਸ ਵੱਲੋਂ ਲਗਾਤਾਰ ਹਮਲਾਵਰ ਰੁਖ਼ ਅਪਣਾਇਆ ਜਾ ਰਿਹਾ ਹੈ| ਇਸ ਦੌਰਾਨ ਰੂਸ ਨੇ ਇਸ ਗੱਲ ਦਾ ਵੇਰਵਾ ਜਾਰੀ ਕੀਤਾ ਹੈ ਕਿ ਹੁਣ ਤੱਕ ਜੰਗ ‘ਚ ਯੂਕਰੇਨ ਨੂੰ ਕਿੰਨਾ ਨੁਕਸਾਨ ਹੋਇਆ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ 28 ਮਾਰਚ ਤੱਕ ਉਸ ਨੇ ਯੂਕਰੇਨ ਦੇ 123 ਜਹਾਜ਼, 74 ਹੈਲੀਕਾਪਟਰ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ 309 ਮਾਨਵ ਰਹਿਤ ਜਹਾਜ਼, 172 ਮਲਟੀਪਲ ਲਾਂਚ ਰਾਕੇਟ ਸਿਸਟਮ, 1568 ਵਿਸ਼ੇਸ਼ ਫੌਜੀ ਆਟੋਮੋਟਿਵ ਉਪਕਰਨ, 721 ਫੀਲਡ ਆਰਟਿਲਰੀ ਅਤੇ ਮੋਰਟਾਰ, 1721 ਟੈਂਕ ਅਤੇ ਹੋਰ ਬਖਤਰਬੰਦ ਵਾਹਨਾਂ ਨੂੰ ਵੀ ਨਸ਼ਟ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਰੂਸ (Russia) ਦੇ ਬੰਬ ਧਮਾਕਿਆਂ ਅਤੇ ਹਵਾਈ ਹਮਲਿਆਂ ‘ਚ ਯੂਕਰੇਨ ਦੇ ਆਮ ਲੋਕ ਮਾਰੇ ਜਾ ਰਹੇ ਹਨ। ਸਭ ਤੋਂ ਮਾੜੀ ਸਥਿਤੀ ਮਾਰੀਉਪੋਲ ਸ਼ਹਿਰ ਦੀ ਹੈ। ਹਾਲਤ ਇੰਨ੍ਹੇ ਖ਼ਰਾਬ ਹਨ ਕਿ ਇੱਥੇ ਮੁਰਦਿਆਂ ਨੂੰ ਕਬਰਸਤਾਨਾਂ ‘ਚ ਲਿਜਾਣਾ ਸੰਭਵ ਨਹੀਂ ਹੈ। ਮਜਬੂਰੀ ‘ਚ ਇਨ੍ਹਾਂ ਲਾਸ਼ਾਂ ਨੂੰ ਪਾਰਕਾਂ ਅਤੇ ਸਕੂਲਾਂ ‘ਚ ਦਫ਼ਨਾਉਣਾ ਪੈਂ ਰਿਹਾ ਹੈ। ਕਈ ਲਾਸ਼ਾਂ ਇਸ ਤਰ੍ਹਾਂ ਹੀ ਪਈਆਂ ਹਨ। ਇਹ ਸ਼ਹਿਰ ਇੰਨਾ ਬਰਬਾਦ ਹੋ ਗਿਆ ਹੈ ਕਿ ਇਸ ਦੀ ਤੁਲਨਾ ਸੀਰੀਆ ਦੇ ਅਲੈਪੋ ਸ਼ਹਿਰ ਨਾਲ ਕੀਤੀ ਜਾਣ ਲੱਗੀ ਹੈ।