Site icon TheUnmute.com

Ukraine-Russia: ਯੂਕਰੇਨ ਨੇ ਰੂਸ ਦਾ ਇੱਕ ਹੋਰ ਪੁਲ ਕੀਤਾ ਤਬਾਹ, ਰੂਸੀ ਫੌਜ ਦੀ ਸਪਲਾਈ ਲਾਈਨ ਟੁੱਟੀ

Ukraine

ਚੰਡੀਗੜ੍ਹ, 19 ਅਗਸਤ 2024: ਰੂਸ ਅਤੇ ਯੂਕਰੇਨ (Ukraine) ਵਿਚਾਲੇ ਚੱਲ ਰਿਹਾ ਤਣਾਅ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ | ਹੁਣ ਯੂਕਰੇਨ ਨੇ ਕੁਰਸਕ ‘ਚ ਹਮਲਾ ਕਰਕੇ ਇੱਕ ਹੋਰ ਮਹੱਤਵਪੂਰਨ ਪੁਲ ਨੂੰ ਤਬਾਹ ਕਰ ਦਿੱਤਾ ਹੈ। ਯੂਕਰੇਨ ਦੀ ਹਵਾਈ ਫੌਜ ਦੇ ਕਮਾਂਡਰ ਮਾਈਕੋਲਾ ਓਲੇਸ਼ਚੁਕ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜਿਆ ਇੱਕ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੁਲ ਦਾ ਬਹੁਤ ਰਣਨੀਤਕ ਮਹੱਤਵ ਹੈ। ਇਸ ਦੇ ਟੁੱਟਣ ਤੋਂ ਬਾਅਦ ਰੂਸ ਦੀ ਸਪਲਾਈ ਲਾਈਨ ਕਾਫ਼ੀ ਪ੍ਰਭਾਵਿਤ ਹੋਵੇਗੀ।

ਜਿਕਰਯੋਗ ਹੈ ਕਿ ਰੂਸ ਦਾ ਇਹ ਦੂਜਾ ਪੁਲ ਹੈ, ਜਿਸ ਨੂੰ ਯੂਕਰੇਨ (Ukraine) ਨੇ ਤਬਾਹ ਕੀਤਾ ਹੈ। ਦੋ ਦਿਨ ਪਹਿਲਾਂ ਯੂਕਰੇਨ ਦੀ ਫੌਜ ਨੇ ਕੁਰਸਕ ਦੇ ਗਲੁਸ਼ਕੋਵੋ ‘ਚ ਇੱਕ ਹੋਰ ਪੁਲ ਨੂੰ ਢਾਹ ਦਿੱਤਾ ਸੀ। ਰਾਇਟਰਜ਼ ਮੁਤਾਬਕ ਇਹ ਪੁਲ ਸੀਮ ਨਦੀ ‘ਤੇ ਬਣਾਇਆ ਗਿਆ ਸੀ। ਇਹ ਯੂਕਰੇਨ ਦੀ ਸਰਹੱਦ ਤੋਂ 15 ਕਿਲੋਮੀਟਰ ਦੂਰ ਹੈ।

Exit mobile version