Ukraine

ਯੂਕਰੇਨ ਨੂੰ ਜਲਦ ਮਿਲ ਸਕਦੈ ਯੂਰਪੀਅਨ ਸੰਘ ਦੇ ਉਮੀਦਵਾਰ ਦਾ ਦਰਜਾ

ਚੰਡੀਗੜ੍ਹ 17 ਜੂਨ 2022: ਰੂਸ-ਯੂਕਰੇਨ ਜੰਗ ਵਿਚਕਾਰ ਯੂਕਰੇਨ (Ukraine) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਯੂਰਪੀਅਨ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਸਿਫਾਰਸ਼ ਕੀਤੀ ਹੈ ਕਿ ਯੂਕਰੇਨ ਨੂੰ ਯੂਰਪੀਅਨ ਸੰਘ ਦੇ ਉਮੀਦਵਾਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਇਸ ਨੂੰ ਯੂਕਰੇਨ ਦੀ ਮੈਂਬਰਸ਼ਿਪ ਹਾਸਲ ਕਰਨ ਦੇ ਮਾਮਲੇ ਵਿਚ ਇਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ (ਈਯੂ) ਦੀ ਕਾਰਜਕਾਰੀ ਸ਼ਾਖਾ ਦੀ ਸਿਫ਼ਾਰਸ਼ ‘ਤੇ ਹੁਣ ਅਗਲੇ ਹਫ਼ਤੇ ਬ੍ਰਸੇਲਜ਼ ਵਿੱਚ ਇੱਕ ਸੰਮੇਲਨ ਦੌਰਾਨ ਚਰਚਾ ਕੀਤੀ ਜਾਵੇਗੀ। ਇਸ ਦੌਰਾਨ 27 ਦੇਸ਼ਾਂ ਦੇ ਸਮੂਹ ਦੇ ਨੇਤਾ ਆਪਣੇ ਵਿਚਾਰ ਦੇਣਗੇ ਅਤੇ ਅਗਲਾ ਕਦਮ ਤੈਅ ਕਰਨਗੇ। ਯੂਰਪੀਅਨ ਸੰਘ ਦੀ ਮੈਂਬਰਸ਼ਿਪ ਲਈ ਸਾਰੇ ਮੈਂਬਰ ਦੇਸ਼ਾਂ ਦੀ ਸਹਿਮਤੀ ਦੀ ਲੋੜ ਹੁੰਦੀ ਹੈ।

ਇਸ ਦੌਰਾਨ ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਜਲਦੀ ਹੀ ਰੂਸੀ ਨਾਗਰਿਕਾਂ ਨੂੰ ਵੀਜ਼ਾ ਦੇਣਾ ਸ਼ੁਰੂ ਕਰ ਦੇਵੇਗਾ। ਇਹ ਫੈਸਲਾ 1 ਜੁਲਾਈ ਤੋਂ ਲਾਗੂ ਹੋਵੇਗਾ।

Scroll to Top