Site icon TheUnmute.com

ਯੂਕਰੇਨ ਨੇ ਰੂਸ ‘ਤੇ 3 ਲੱਖ ਲੋਕਾਂ ਨੂੰ ਬੰਧਕ ਬਣਾਉਣ ਦਾ ਲਗਾਇਆ ਆਰੋਪ

ਯੂਕਰੇਨ

ਚੰਡੀਗੜ੍ਹ 08 ਮਾਰਚ 2022: ਰੂਸ ਤੇ ਯੂਕਰੇਨ ਵਿਚਕਾਰ ਜੰਗ 13 ਦਿਨ ਵੀ ਜਾਰੀ ਹੈ | ਇਸ ਦੌਰਾਨ ਰੂਸ ਵਲੋਂ ਸੁਮੀ ਇਲਾਕੇ ‘ਚ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ, ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਕਾਫੀ ਵਿਦਿਆਰਥੀ ਉੱਥੇ ਫਸੇ ਹੋਏ ਸੀ | ਇਸ ਦੌਰਾਨ ਹਾਰਦੇਪ ਸਿੰਘ ਪੂਰੀ ਨੇ ਕਿਹਾ ਕਿ ਸੁਮੀ ਇਲਾਕੇ ‘ਚੋਂ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ |

ਯੂਕਰੇਨ ਉੱਤੇ ਰੂਸੀ ਹਮਲੇ ਤੋਂ ਭੱਜਣ ਵਾਲੇ ਲੋਕਾਂ ਨਾਲ ਭਰੀਆਂ ਬੱਸਾਂ ਨੂੰ ਮੰਗਲਵਾਰ ਨੂੰ ਦੋ ਪਰੇਸ਼ਾਨ ਸ਼ਹਿਰਾਂ ਦੇ ਸੁਰੱਖਿਅਤ ਗਲਿਆਰਿਆਂ ‘ਚ ਛੱਡ ਦਿੱਤਾ ਗਿਆ। ਇਹ ਸਾਰੇ ਯੂਕਰੇਨ ਤੋਂ ਭੱਜਣ ਲਈ ਮਜਬੂਰ ਹਨ। ਇਸ ਦੌਰਾਨ ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ 20 ਲੱਖ ਲੋਕ ਨੇ ਯੂਕਰੇਨ ਛੱਡ ਦਿੱਤਾ ਹੈ । ਰੂਸੀ ਹਮਲੇ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ‘ਚ ਸਭ ਤੋਂ ਵੱਡੇ ਜ਼ਮੀਨੀ ਯੁੱਧ ਦੇ ਵਿਚਕਾਰ ਲੋਕਾਂ ਨੂੰ ਘੇਰ ਲਿਆ ਹੈ। ਹਮਲਿਆਂ ਦੌਰਾਨ ਯੂਕਰੇਨ ਦੇ ਲੋਕ ਭੋਜਨ, ਪਾਣੀ ਅਤੇ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਹਨ।

ਇਸਦੇ ਚੱਲਦੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਟਵੀਟ ਕੀਤਾ ਕਿ ਰੂਸ ਨੇ ਮਾਰੀਉਪੋਲ ‘ਚ 300,000 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ICRC ਸਾਲਸੀ ਨਾਲ ਸਮਝੌਤਿਆਂ ਦੇ ਬਾਵਜੂਦ ਮਨੁੱਖੀ ਨਿਕਾਸੀ ਨੂੰ ਰੋਕਦਾ ਹੈ। ਕੱਲ੍ਹ ਰੂਸੀ ਹਮਲੇ ‘ਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਯੂਕਰੇਨ ਸੰਕਟ ‘ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਜਰਮਨ ਚਾਂਸਲਰ ਓਲਾਫ ਸ਼ੋਲਜ਼ ਨਾਲ ਗੱਲਬਾਤ ਕੀਤੀ। ਚੀਨੀ ਰਾਸ਼ਟਰਪਤੀ ਨੇ ਦੋਵਾਂ ਚੋਟੀ ਦੇ ਨੇਤਾਵਾਂ ਨੂੰ ਯੂਕਰੇਨ ਸੰਕਟ ‘ਤੇ “ਵੱਧ ਤੋਂ ਵੱਧ ਸੰਜਮ” ਵਰਤਣ ਦੀ ਅਪੀਲ ਕੀਤੀ ਹੈ।

Exit mobile version