July 4, 2024 9:11 pm
ਬ੍ਰਿਟੇਨ

ਬ੍ਰਿਟੇਨ ਨੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਲੰਡਨ ਦੌਰਾ ਕੀਤਾ ਰੱਦ

ਚੰਡੀਗੜ੍ਹ 05 ਮਾਰਚ 2022: ਰੂਸ ਅਤੇ ਯੂਕਰੇਨ ‘ਚ ਜੰਗ ਦਸਵੇਂ ਦਿਨ ਵੀ ਜਾਰੀ ਹੈ | ਇਸ ਦੌਰਾਨ ਪਾਕਿਸਤਾਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ | ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੀ ਸਰਕਾਰ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਨੀਤੀ ‘ਤੇ ਕਾਫੀ ਨਾਰਾਜ਼ਗੀ ਜਤਾਈ ਹੈ।

ਇਸ ਸਬੰਧ ‘ਚ ਬ੍ਰਿਟੇਨ ਨੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਮੋਇਦ ਯੂਸਫ ਦੀ ਲੰਡਨ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਪਰ, ਸੂਤਰਾਂ ਦਾ ਕਹਿਣਾ ਹੈ ਕਿ ਯੂਕਰੇਨ ਸੰਕਟ ‘ਤੇ ਪਾਕਿਸਤਾਨ ਦੇ ਸਟੈਂਡ ਕਾਰਨ ਅਜਿਹਾ ਹੋਇਆ ਹੈ।