UGC

UGC ਵਲੋਂ ਵਿਦਿਆਰਥੀਆਂ ਨੂੰ ਚਿਤਾਵਨੀ, ਐਡਟੈਕ ਕੰਪਨੀਆਂ ਦੁਆਰਾ ਆਨਲਾਈਨ ਪੀਐਚਡੀ ਪ੍ਰੋਗਰਾਮਾਂ ‘ਚ ਦਾਖਲਾ ਨਾ ਲੈਣ

ਚੰਡੀਗੜ੍ਹ 29 ਅਕਤੂਬਰ 2022: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਖਾਸ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਰਾਹੀਂ ਯੂਜੀਸੀ ਨੇ ਵਿਦਿਆਰਥੀਆਂ ਨੂੰ ਐਡਟੇਕ ਕੰਪਨੀਆਂ (Ed-tech company) ਦੇ ਪੀਐਚਡੀ ਪ੍ਰੋਗਰਾਮਾਂ ਦੇ ਇਸ਼ਤਿਹਾਰਾਂ ਦਾ ਸ਼ਿਕਾਰ ਨਾ ਹੋਣ ਦੀ ਸਲਾਹ ਦਿੱਤੀ ਹੈ। ਯੂਜੀਸੀ ਦਾ ਕਹਿਣਾ ਹੈ ਕਿ ਐਡਟੇਕ ਕੰਪਨੀਆਂ ਪੀਐਚਡੀ ਆਨਲਾਈਨ ਪ੍ਰੋਗਰਾਮਾਂ ਬਾਰੇ ਗੱਲ ਕਰ ਰਹੀਆਂ ਹਨ। ਐਡਟੇਕ ਕੰਪਨੀਆਂ ਵਿਦੇਸ਼ੀ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਆਨਲਾਈਨ ਪੀਐਚਡੀ ਪ੍ਰੋਗਰਾਮਾਂ ਦਾ ਇਸ਼ਤਿਹਾਰ ਦੇ ਰਹੀਆਂ ਹਨ |

ਅਜਿਹੇ ਪ੍ਰੋਗਰਾਮਾਂ ਨੂੰ ਯੂਜੀਸੀ (UGC) ਦੁਆਰਾ ਮਾਨਤਾ ਨਹੀਂ ਦਿੱਤੀ ਜਾਂਦੀ ਹੈ। ਯੂਜੀਸੀ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਦਿਆਰਥੀ ਅਜਿਹੇ ਕੋਰਸ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਵੀ ਉਸ ਡਿਗਰੀ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਇਸ ਲਈ ਯੂਜੀਸੀ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਵਿਦੇਸ਼ੀ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਐਡਟੇਕ ਕੰਪਨੀਆਂ (Ed-tech company) ਦੁਆਰਾ ਆਨਲਾਈਨ ਪੀਐਚਡੀ ਪ੍ਰੋਗਰਾਮਾਂ ਲਈ ਇਸ਼ਤਿਹਾਰਾਂ ਦਾ ਸ਼ਿਕਾਰ ਨਾ ਹੋਣ ਦੀ ਸਲਾਹ ਦੇ ਰਿਹਾ ਹੈ। ਯੂਜੀਸੀ ਦਾ ਕਹਿਣਾ ਹੈ ਕਿ ਇਸ ਬਾਰੇ ਹੋਰ ਜਾਣਕਾਰੀ ਉਨ੍ਹਾਂ ਦੀ ਵੈੱਬਸਾਈਟ ‘ਤੇ ਉਪਲਬਧ ਨੋਟਿਸ ਅਤੇ ਹੋਰ ਜਨਤਕ ਜਾਣਕਾਰੀ ‘ਤੇ ਦੇਖੀ ਜਾ ਸਕਦੀ ਹੈ।

ਪੀਐਚਡੀ ਦੇ ਮਾਪਦੰਡਾਂ ਨੂੰ ਕਾਇਮ ਰੱਖਣ ਲਈ, ਯੂਜੀਸੀ ਨੇ ਯੂਜੀਸੀ (ਐਮ.ਫਿਲ/ਪੀਐਚ.ਡੀ.) ਡਿਗਰੀ ਲਈ ਘੱਟੋ-ਘੱਟ ਮਾਪਦੰਡ ਅਤੇ ਪ੍ਰਕਿਰਿਆ ਨੂੰ ਅਧਿਸੂਚਿਤ ਕੀਤਾ ਗਿਆ ਹੈ। ਸਾਰੀਆਂ ਭਾਰਤੀ ਉੱਚ ਵਿਦਿਅਕ ਸੰਸਥਾਵਾਂ (HEIS) ਲਈ ਪੀਐਚ.ਡੀ ਡਿਗਰੀ ਲਈ ਯੂਜੀਸੀ ਨਿਯਮਾਂ ਅਤੇ ਇਸ ਦੀਆਂ ਸੋਧਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।

Scroll to Top