ਚੰਡੀਗੜ੍ਹ 11 ਮਾਰਚ 2022: (UEFA Champions League) 13 ਵਾਰ ਦੀ ਚੈਂਪੀਅਨ ਰੀਅਲ ਮੈਡ੍ਰਿਡ ਨੇ ਯੂਈਐੱਫਏ (UEFA) ਚੈਂਪੀਅਨਜ਼ ਲੀਗ ‘ਚ ਬੁੱਧਵਾਰ ਨੂੰ ਰੋਮਾਂਚਕ ਮੈਚ ‘ਚ ਫਰਾਂਸੀਸੀ ਕਲੱਬ ਪੈਰਿਸ ਸੇਂਟ-ਜਰਮੇਨ ਨੂੰ 3-1 ਨਾਲ ਹਰਾ ਦਿੱਤਾ। ਪੈਰਿਸ ਸੇਂਟ-ਜਰਮੇਨ (PSG) ਨੇ ਪਹਿਲਾ ਗੇੜ 1-0 ਨਾਲ ਜਿੱਤਿਆ। ਕਿਲੀਅਨ ਐਮਬਾਪੇ ਨੇ ਬੁੱਧਵਾਰ ਨੂੰ ਦੂਜੇ ਗੇੜ ‘ਚ PSAG ਲਈ ਪਹਿਲਾ ਗੋਲ ਕੀਤਾ। ਮੈਚ ‘ਚ 2-0 ਨਾਲ ਅੱਗੇ ਹੋਣ ਤੋਂ ਬਾਅਦ ਫ੍ਰੈਂਚ ਕਲੱਬ ਨੂੰ ਆਸਾਨੀ ਨਾਲ ਮੈਚ ਜਿੱਤਣ ਦੀ ਉਮੀਦ ਸੀ| ਪਰ ਇਸ ਦੌਰਾਨ ਰੀਅਲ ਮੈਡ੍ਰਿਡ ਦੇ ਕਪਤਾਨ ਕਰੀਮ ਬੇਂਜੇਮਾ ਨੇ 17 ਮਿੰਟਾਂ ‘ਚ ਪਾਸਾ ਪਲਟ ਦਿੱਤਾ। ਲਿਓਨਲ ਮੇਸੀ, ਨੇਮਾਰ ਅਤੇ ਐਮਬਾਪੇ ਵਰਗੇ ਸਟਾਰ ਖਿਡਾਰੀਆਂ ਨਾਲ ਸਜੀ ਪੀਐਸਜੀ (PSAG) ਦੀ ਟੀਮ ਬਾਹਰ ਹੋ ਗਈ।
ਉਸ ਨੇ (UEFA) ਚੈਂਪੀਅਨਜ਼ ਲੀਗ ‘ਚ ਦੂਜੇ ਹਾਫ ‘ਚ ਤਿੰਨ ਗੋਲ ਕਰਕੇ ਰਿਆਲ ਨੂੰ ਸ਼ਾਨਦਾਰ ਜਿੱਤ ਦਿਵਾਈ। ਦੂਜੇ ਗੇੜ ‘ਚ ਐਮਬਾਪੇ ਨੇ 39ਵੇਂ ਮਿੰਟ ‘ਚ ਪਹਿਲਾ ਗੋਲ ਕੀਤਾ। ਅੱਧੇ ਸਮੇਂ ਤੋਂ ਬਾਅਦ ਰੀਅਲ ਮੈਡਰਿਡ ਦੀ ਟੀਮ ਧਮਾਕੇਦਾਰ ਵਾਪਸੀ ਕੀਤੀ ਅਤੇ ਪੀਐਸਜੀ ‘ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਕਪਤਾਨ ਬੇਂਜੇਮਾ ਨੇ 61ਵੇਂ ਮਿੰਟ ‘ਚ ਪੀਐਸਜੀ ਦੇ ਗੋਲਕੀਪਰ ਗਿਆਨਲੁਗੀ ਡੋਨਾਰੁਮਾ ਦੀ ਗਲਤੀ ਦਾ ਫਾਇਦਾ ਉਠਾਉਂਦਿਆਂ ਪਹਿਲਾ ਗੋਲ ਕੀਤਾ।