July 5, 2024 5:38 am
Udaipur

Udaipur Murder Case: ਗ੍ਰਹਿ ਮੰਤਰਾਲੇ ਨੇ ਉਦੈਪੁਰ ਕਤਲਕਾਂਡ ਦੀ ਜਾਂਚ NIA ਨੂੰ ਸੌਂਪੀ

ਚੰਡੀਗੜ੍ਹ 29 ਜੂਨ 2022: ਰਾਜਸਥਾਨ ਦੇ ਉਦੈਪੁਰ (Udaipur) ‘ਚ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਦਾ ਸਮਰਥਨ ਕਰਨ ‘ਤੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ । ਮੰਗਲਵਾਰ ਨੂੰ ਦੋ ਮੁਸਲਿਮ ਨੌਜਵਾਨ ਕੱਪੜਾ ਨਾਪ ਦੇਣ ਦੇ ਬਹਾਨੇ ਦਰਜ਼ੀ ਦੀ ਦੁਕਾਨ ‘ਤੇ ਪਹੁੰਚੇ ਅਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤੇਜ਼ ਹਮਲਿਆਂ ਨੇ ਉਸ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ। ਉਸ ਦੀ ਗਰਦਨ ਕੱਟੀ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹੁਣ NIA ਉਦੈਪੁਰ (Udaipur) ਕਤਲਕਾਂਡ ਦੀ ਜਾਂਚ ਕਰੇਗੀ। ਗ੍ਰਹਿ ਮੰਤਰਾਲੇ ਨੇ ਕਤਲ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਕਤਲੇਆਮ ਵਿੱਚ ਕਿਸੇ ਸੰਗਠਨ ਦੀ ਸ਼ਮੂਲੀਅਤ ਅਤੇ ਕੌਮਾਂਤਰੀ ਸਬੰਧਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ।

ਇਸ ਮਾਮਲੇ ਨੂੰ ਲੈ ਕੇ ਕਈ ਥਾਵਾਂ ‘ਤੇ ਹੰਗਾਮਾ ਹੋਇਆ ਹੈ | ਇਸਦੇ ਨਾਲ ਹੀ ਉਦੈਪੁਰ ‘ਚ ਹੋਏ ਘਿਨਾਉਣੇ ਕਤਲ ਤੋਂ ਬਾਅਦ ਸ਼ਹਿਰ ‘ਚ ਥਾਂ-ਥਾਂ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਸੱਤ ਥਾਣਿਆਂ ਦੇ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਰਾਜਸਥਾਨ ‘ਚ 24 ਘੰਟੇ ਲਈ ਇੰਟਰਨੈੱਟ ਬੰਦ ਹੈ।