July 5, 2024 12:06 am
Udaipur

Udaipur Murder Case: ਗੁੱਸੇ ‘ਚ ਆਏ ਲੋਕਾਂ ਨੇ ਉਦੈਪੁਰ ਹੱਤਿਆਕਾਂਡ ਦੇ ਦੋਸ਼ੀਆਂ ‘ਤੇ ਕੀਤਾ ਹਮਲਾ

ਚੰਡੀਗੜ੍ਹ 02 ਜੁਲਾਈ 2022: ਰਾਜਸਥਾਨ ਦੇ ਉਦੈਪੁਰ (Udaipur) ‘ਚ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਦਾ ਸਮਰਥਨ ਕਰਨ ‘ਤੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ । ਕਨ੍ਹਈਲਾਲ ਦੇ ਦੋ ਕਾਤਲਾਂ ਸਮੇਤ ਚਾਰ ਜਣਿਆਂ ਨੂੰ ਜੈਪੁਰ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਇਸ ਦੌਰਾਨ ਅਦਾਲਤ ਨੇ ਦੋਸ਼ੀਆਂ ਨੂੰ ਪੁੱਛਗਿੱਛ ਲਈ 10 ਦਿਨਾਂ ਦੇ ਰਿਮਾਂਡ ‘ਤੇ NIA ਕੋਲ ਭੇਜ ਦਿੱਤਾ ਹੈ। ਇਸਦੇ ਨਾਲ ਹੀ ਗ਼ੁੱਸੇ ਵਿਚ ਆਏ ਲੋਕਾਂ ਨੇ ਦੋਸ਼ੀਆਂ ਉੱਪਰ ਹਮਲਾ ਕਰ ਦਿੱਤਾ| ਪੁਲਿਸ ਨੇ ਮੁਸ਼ਕਿਲ ਨਾਲ ਦੋਸ਼ੀਆਂ ਨੂੰ ਓਥੋਂ ਕੱਢਿਆ |

ਇਸ ਮਾਮਲੇ ਨੂੰ ਲੈ ਕੇ ਐਨਆਈਏ ਨੇ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਸੀ। ਅਜਮੇਰ ਦੀ ਹਾਈ ਸਕਿਓਰਿਟੀ ਜੇਲ ਤੋਂ NIA ਦੀ ਟੀਮ ਸਖਤ ਸੁਰੱਖਿਆ ਵਿਚਕਾਰ ਸ਼ਨੀਵਾਰ ਦੁਪਹਿਰ ਚਾਰਾਂ ਨੂੰ ਜੈਪੁਰ ਲੈ ਗਈ। ਕਨ੍ਹੱਈਆਲਾਲ ਦੇ ਕਤਲ ਦੇ ਮੁੱਖ ਮੁਲਜ਼ਮ ਮੋਹਸੀਨ ਅਤੇ ਆਸਿਫ਼ ਦੇ ਨਾਲ ਮੋਹਸੀਨ ਅਤੇ ਆਸਿਫ਼ ਨੂੰ ਵੀ ਐਨਆਈਏ ਦੇ ਰਿਮਾਂਡ ‘ਤੇ ਸੌਂਪ ਦਿੱਤਾ ਗਿਆ ਹੈ।