July 7, 2024 10:07 am
ਚਿੱਟੇ ਦੀ ਓਵਰਡੋਜ

ਨਸ਼ੇ ਦੀ ਓਵਰਡੋਜ ਨਾਲ ਝਾੜੀਆਂ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲੇ ਦੋ ਨੌਜਵਾਨ

ਗੁਰਦਾਸਪੁਰ 25 ਅਕਤੂਬਰ 2022: ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ | ਉਥੇ ਹੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਨਸ਼ੇ ਦੀ ਓਵਰਡੋਜ਼ ਕਰਕੇ ਬੇਸੁੱਧ ਹੋਏ ਨੌਜਵਾਨ ਮੁੰਡੇ-ਕੁੜੀਆਂ ਦੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਵਾਂਖਾ ਤੋਂ ਸਾਹਮਣੇ ਆਇਆ ਹੈ, ਜਿੱਥੇ ਝਾੜੀਆਂ ਵਿੱਚੋਂ ਚਿੱਟੇ ਦੇ ਨਸ਼ੇ ਦੀ ਓਵਰਡੋਜ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ 2 ਨੌਜਵਾਨ ਪਏ ਹੋਏ ਮਿਲੇ ਹਨ।

ਇਨ੍ਹਾਂ ਦੋਵੇਂ ਨੌਜਵਾਨਾਂ ਦੇ ਮੂੰਹ ਵਿੱਚੋਂ ਝੰਗ ਨਿਕਲ ਰਹੀ ਸੀ ਅਤੇ ਉਹਨਾਂ ਦੇ ਆਸ-ਪਾਸ ਨਸ਼ਾ ਸੇਵਨ ਕਰਨ ਦਾ ਸਾਜੋ-ਸਮਾਨ ਪਿਆ ਹੋਇਆ ਸੀ। ਜਿਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ |

ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਨੌਜਵਾਨਾਂ ਨੂੰ ਹੋਸ਼ ਵਿੱਚ ਲਿਆਉਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਗਈ, ਜਿਸ ਤੋਂ ਬਾਅਦ ਇਕ ਨੌਜਵਾਨ ਹੋਸ਼ ਵਿੱਚ ਆਇਆ ਅਤੇ ਉਸ ਨੇ ਦੱਸਿਆ ਕਿ ਅਸੀ ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਹਾਂ ਤੇ ਅਸੀਂ ਇਥੇ ਨਸ਼ਾ ਲੈਣ ਲਈ ਆਏ ਸੀ।

ਦੂਜੇ ਨੌਜਵਾਨ ਦੀ ਹਾਲਤ ਖਰਾਬ ਹੋਣ ਕਾਰਨ ਉਹ ਹੋਸ਼ ਵਿੱਚ ਨਹੀਂ ਆਇਆ ।ਪਿੰਡ ਵਾਸੀਆਂ ਨੌਜਵਾਨਾਂ ਦੀ ਦੀ ਜੇਬ ਵਿਚੋਂ ਮਿਲੇ ਮੋਬਾਇਲ ਫੋਨ ਤੋਂ ਨੌਜਵਾਨ ਦੇ ਘਰ ਫੋਨ ਕੀਤਾ ਅਤੇ ਉਹਨਾਂ ਦੀ ਹਾਲਤ ਬਾਰੇ ਦੱਸਿਆ ਕੁੱਝ ਦੇਰ ਬਾਅਦ ਗੁਰਦਾਸਪੁਰ ਤੋਂ ਉਕਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਆਏ ਅਤੇ ਉਹਨਾਂ ਨੂੰ ਇਲਾਜ ਦੇ ਲਈ ਆਪਣੇ ਨਾਲ ਗੁਰਦਾਸਪੁਰ ਲੈ ਗਏ |