ਕਾਰਗੋ ਜਹਾਜ਼

ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਦੌਰਾਨ ਕਾਰਗੋ ਜਹਾਜ਼ ਦੇ ਹੋਏ ਦੋ ਟੁਕੜੇ

ਚੰਡੀਗੜ੍ਹ 08 ਅਪ੍ਰੈਲ 2022: ਮੱਧ ਅਮਰੀਕਾ ‘ਚ ਸਥਿਤ ਕੋਸਟਾ ਰੀਕਾ ਦੇਸ਼ ‘ਚ ਵੀਰਵਾਰ ਨੂੰ ਐਮਰਜੈਂਸੀ ਲੈਂਡਿੰਗ ਦੌਰਾਨ ਇਕ ਕਾਰਗੋ ਜਹਾਜ਼ ਦੇ ਦੋ ਟੁਕੜੇ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਜੁਆਨ ਸਾਂਤਾਮਾਰੀਆ ਅੰਤਰਰਾਸ਼ਟਰੀ ਹਵਾਈ ਅੱਡੇ (Juan Santamaria international airport) ‘ਤੇ ਵਾਪਰਿਆ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਅਤੇ ਇਹ ਸਵੇਰੇ 6 ਵਜੇ ਤੱਕ ਬੰਦ ਰਿਹਾ। ਜਾਣਕਾਰੀ ਮੁਤਾਬਕ ਇਸ ਜਹਾਜ਼ ‘ਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ। ਕਾਰਗੋ ਜਹਾਜ਼ ਵਿੱਚ ਸਿਰਫ਼ ਦੋ ਕਰੂ ਮੈਂਬਰ ਮੌਜੂਦ ਸਨ। ਜਿਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਕੋਸਟਾ ਰੀਕਾ ਦੇ ਫਾਇਰਫਾਈਟਰਜ਼ ਦੇ ਮੁਖੀ ਹੈਕਟਰ ਚਾਵੇਸ ਨੇ ਇਹ ਜਾਣਕਾਰੀ ਦਿੱਤੀ।

ਹਾਦਸਾ ਸਵੇਰੇ ਕਰੀਬ 10:30 ਵਜੇ ਵਾਪਰਿਆ। ਬੋਇੰਗ-757 ਜਹਾਜ਼ ਨੇ ਸਾਂਤਾ ਮਾਰੀਆ ਹਵਾਈ ਅੱਡੇ ਤੋਂ ਹੀ ਉਡਾਣ ਭਰੀ ਸੀ। ਪਰ ਕੁਝ ਖਰਾਬ ਹੋਣ ਤੋਂ ਬਾਅਦ ਉਹ 25 ਮਿੰਟ ਬਾਅਦ ਹੀ ਵਾਪਸ ਆ ਗਿਆ। ਇਸ ਦੇ ਨਾਲ ਹੀ ਇਹ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਚਾਲਕ ਦਲ ਨੇ ਸਪੱਸ਼ਟ ਤੌਰ ‘ਤੇ ਸਥਾਨਕ ਅਧਿਕਾਰੀਆਂ ਨੂੰ ਹਾਈਡ੍ਰੌਲਿਕ ਸਮੱਸਿਆ ਬਾਰੇ ਸੁਚੇਤ ਕੀਤਾ।

Scroll to Top