ਚੰਡੀਗ੍ਹੜ, 12 ਅਪ੍ਰੈਲ, 2024: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ (Rameswaram cafe) ਧਮਾਕੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਸ਼ੁੱਕਰਵਾਰ ਨੂੰ ਵੱਡੀ ਸਫਲਤਾ ਮਿਲੀ ਹੈ। ਏਜੰਸੀ ਨੇ ਸਾਜ਼ਿਸ਼ ਦੇ ਕਥਿਤ ਮਾਸਟਰਮਾਈਂਡ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਐਨਆਈਏ ਮੁਤਾਬਕ ਮੁਸਾਵੀਰ ਹੁਸੈਨ ਸ਼ਾਜਿਬ ਅਤੇ ਅਦਬੁਲ ਮਾਥੀਨ ਅਹਿਮਦ ਤਾਹਾ ਨੂੰ ਕੋਲਕਾਤਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਏਜੰਸੀ ਮੁਤਾਬਕ ਇਹ ਇੱਥੇ ਉਹ ਝੂਠੀ ਪਛਾਣ ਤਹਿਤ ਲੁਕੇ ਹੋਏ ਸਨ। ਦੋਵਾਂ ਨੇ ਇੱਥੇ ਆਪਣਾ ਟਿਕਾਣਾ ਬਣਾ ਲਿਆ ਸੀ ਅਤੇ ਲੁਕੇ ਹੋਏ ਸਨ। ਉਸ ਦੇ ਠਿਕਾਣੇ ਦਾ ਪਤਾ ਲੱਗਣ ਤੋਂ ਬਾਅਦ ਐਨਆਈਏ ਦੀ ਟੀਮ ਨੇ ਮੁਲਜਮਾਂ ਨੂੰ ਫੜ ਲਿਆ।
ਮਾਮਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸ਼ਾਜੀਬ ਉਹ ਵਿਅਕਤੀ ਸੀ ਜਿਸ ਨੇ ਕੈਫੇ (Rameswaram cafe) ‘ਚ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਰੱਖਿਆ ਸੀ। ਇਸ ਤੋਂ ਇਲਾਵਾ ਤਾਹਾ ਧਮਾਕੇ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਅੰਜ਼ਾਮ ਦੇਣ ਦਾ ਮਾਸਟਰਮਾਈਂਡ ਸੀ। ਪਿਛਲੇ ਮਹੀਨੇ ਐਨਆਈਏ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।