July 7, 2024 6:49 pm
ਰਾਜੌਰੀ 'ਚ ਐਲਓਸੀ

ਜੰਮੂ-ਕਸ਼ਮੀਰ : ਰਾਜੌਰੀ ‘ਚ ਐਲਓਸੀ ਨੇੜੇ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ 1 JCO ਸਮੇਤ 5 ਜਵਾਨ ਸ਼ਹੀਦ

ਚੰਡੀਗੜ੍ਹ, 11 ਅਕਤੂਬਰ 2021 : ਜੰਮੂ -ਕਸ਼ਮੀਰ ਦੇ ਰਾਜੌਰੀ ‘ਚ ਐਲਓਸੀ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਇੱਕ ਫ਼ੌਜੀ ਅਧਿਕਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਅਨੁਸਾਰ ਪੀਰ ਪੰਜਾਲ ਰੇਂਜ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਚੱਲ ਰਹੀ ਸੀ। ਇਸ ਦੌਰਾਨ 1 ਜੂਨੀਅਰ ਕਮਿਸ਼ਨਡ ਅਫਸਰ ਅਤੇ 4 ਜਵਾਨ ਸ਼ਹੀਦ ਹੋਏ।

ਜੰਮੂ -ਕਸ਼ਮੀਰ ਦੇ ਪੁੰਛ ਵਿੱਚ ਸੋਮਵਾਰ ਸਵੇਰੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਮੁੱਠਭੇੜ ਹੋਈ। ਰੱਖਿਆ ਪੀਆਰਓ ਨੇ ਕਿਹਾ, ‘ਖੁਫੀਆ ਜਾਣਕਾਰੀ ਮਿਲਣ’ ਤੇ, ਸੁਰੱਖਿਆ ਬਲਾਂ ਨੇ ਪੁੰਛ ਦੇ ਸੌਰਨਕੋਟ ਇਲਾਕੇ ਵਿੱਚ ਡੇਰਾ ਕੀ ਗਲੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿੱਚ ਮੁੱਠਭੇੜ ਹੋਈ। ‘

ਅਨੰਤਨਾਗ ਅਤੇ ਬਾਂਦੀਪੋਰਾ ਵਿੱਚ 2 ਅੱਤਵਾਦੀ ਮਾਰੇ ਗਏ

ਇੱਥੇ ਜੰਮੂ -ਕਸ਼ਮੀਰ ਦੇ ਰਾਜੌਰੀ ‘ਚ ਐਲਓਸੀ ਵਿੱਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਮਾਰੇ ਗਏ ਅੱਤਵਾਦੀ ਦੀ ਪਛਾਣ ਇਮਤਿਆਜ਼ ਅਹਿਮਦ ਡਾਰ ਵਜੋਂ ਹੋਈ ਹੈ। ਉਹ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਸੀ। ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਡਾਰ ਬਾਂਦੀਪੋਰਾ ਦੇ ਸ਼ਾਹਗੁੰਡ ਵਿਖੇ ਹਾਲ ਹੀ ਵਿੱਚ ਹੋਏ ਨਾਗਰਿਕ ਕਤਲਾਂ ਵਿੱਚ ਸ਼ਾਮਲ ਸੀ।