July 7, 2024 7:31 pm
Cricket Ireland

ਆਇਰਲੈਂਡ ਕ੍ਰਿਕਟ ਟੀਮ ਦੇ 2 ਖਿਡਾਰੀਆਂ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

ਚੰਡੀਗੜ੍ਹ 11 ਜਨਵਰੀ 2022: ਕੋਰੋਨਾ (Corona) ਦਾ ਕਹਿਰ ਦੁਨੀਆਂ ਭਰ ਦੇ ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ | ਵੈਸਟਇੰਡੀਜ਼ ਅਤੇ ਆਇਰਲੈਂਡ (Ireland) ਵਿਚਾਲੇ ਮੰਗਲਵਾਰ ਨੂੰ ਇਥੇ ਹੋਣ ਵਾਲਾ ਦੂਜਾ ਵਨਡੇ ਅੰਤਰਰਾਸ਼ਟਰੀ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ (ਸੀ.ਡਬਲਯੂ.ਆਈ) ਅਤੇ ਕ੍ਰਿਕਟ ਆਇਰਲੈਂਡ (Ireland) ਨੇ ਸੋਮਵਾਰ ਨੂੰ ਸੰਯੁਕਤ ਬਿਆਨ ਜਾਰੀ ਕਰਕੇ ਕਿਹਾ ਕਿ ਟੀਮ ਵਿਚ ਕੋਰੋਨਾ (Corona) ਵਾਇਰਸ ਸੰਕ੍ਰਮਣ ਦੇ 2 ਹੋਰ ਮਾਮਲੇ ਪਾਏ ਗਏ ਹਨ, ਜਦੋਂਕਿ 2 ਖਿਡਾਰੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨਾਲ ਟੀਮ ਕਾਫ਼ੀ ਕਮਜ਼ੋਰ ਹੋ ਗਈ ਹੈ। ਨਾਵਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ ਪਰ ਆਇਰਲੈਂਡ ਦੇ ਕੁੱਲ 5 ਖਿਡਾਰੀ ਇਕਾਂਤਵਾਸ ਵਿਚ ਹਨ।