Site icon TheUnmute.com

ਪੰਜਾਬ ਪੁਲਿਸ ਦੇ ਦੋ ਜਵਾਨ ਭਾਰਤੀ ਫੌਜ ‘ਚ ਅਫਸਰ ਵਜੋਂ ਹੋਣਗੇ ਸ਼ਾਮਲ

Punjab Police

ਚੰਡੀਗੜ੍ਹ 25 ਮਾਰਚ 2024: ਪੰਜਾਬ ਪੁਲਿਸ ਦੇ ਦੋ ਜਵਾਨਾਂ ਨੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਦੋਵੇਂ ਹੁਣ ਫੌਜ ਵਿਚ ਅਫਸਰ ਵਜੋਂ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਅਨਮੋਲ ਸ਼ਰਮਾ (24) ਅਤੇ ਲਵਪ੍ਰੀਤ ਸਿੰਘ (24) ਸ਼ਾਮਲ ਹਨ। ਅਨਮੋਲ ਸ਼ਰਮਾ ਨੇ ਕੰਬਾਈਡ ਡਿਫੈਂਸ ਸਰਵਿਸਿਜ਼ (CDS) ਦੀ ਪ੍ਰੀਖਿਆ ਵਿੱਚ 99ਵਾਂ ਰੈਂਕ ਹਾਸਲ ਕੀਤਾ ਹੈ, ਜਦੋਂ ਕਿ ਲਵਪ੍ਰੀਤ ਨੇ ਸਰਵਿਸ ਸਿਲੈਕਸ਼ਨ ਕਮਿਸ਼ਨ (SSB) ਦੀ ਇੰਟਰਵਿਊ ਨੂੰ ਕਲੀਅਰ ਕੀਤਾ ਹੈ। ਦੋਵਾਂ ਜਵਾਨਾਂ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਖੁਸ਼ੀ ਦਾ ਮੌਕਾ ਹੈ।

ਲਵਪ੍ਰੀਤ ਸਿੰਘ ਮੂਲ ਰੂਪ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਗੁਰੂ ਨੇੜੇ ਨੰਗਲ ਦਿਆਲ ਸਿੰਘ ਵਾਲਾ ਦਾ ਵਸਨੀਕ ਹੈ। ਉਸ ਦੇ ਪਿਤਾ ਜੋਗਿੰਦਰ ਸਿੰਘ ਫੌਜ ਵਿੱਚ ਹਨ। ਲਵਪ੍ਰੀਤ ਸਿੰਘ ਰੋਡ ਸੇਫਟੀ ਫੋਰਸ ਵਿੱਚ ਭਰਤੀ ਹੋਏ ਸਨ। ਲਵਪ੍ਰੀਤ ਨੇ ਨਿਸ਼ਾਨ-ਏ-ਸਿੱਖੀ ਪ੍ਰੈਪਰੇਟਰੀ ਇੰਸਟੀਚਿਊਟ, ਖਡੂਰ ਸਾਹਿਬ ਤੋਂ 12ਵੀਂ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐੱਸ.ਸੀ. ਮੈਥੇਮੈਟਿਕਸ ਆਨਰਜ਼) ਕੀਤੀ। ਉਸ ਦੀ ਭੈਣ ਰਜਨੀਸ਼ ਕੌਰ ਪੀਐਚਡੀ ਕਰ ਰਹੀ ਹੈ। ਜਦਕਿ ਭਰਾ ਪੁਲਿਸ ਕਾਂਸਟੇਬਲ ਹੈ।

Exit mobile version