Site icon TheUnmute.com

ਇੱਕ ਦੇਸ਼ ‘ਚ ਦੋ ਭਾਰਤ ਨਹੀਂ ਹੋ ਸਕਦੇ ਤੇ ਨਾ ਹੀ ਕਦੇ ਵੀ ਸਵੀਕਾਰ ਕੀਤਾ ਜਾਵੇਗਾ: ਰਾਹੁਲ ਗਾਂਧੀ

Bharat Jodo Yatra

ਚੰਡੀਗੜ 07 ਅਕਤੂਬਰ 2022: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਇਕ ਵਾਰ ਫਿਰ ਉਦਯੋਗਪਤੀਆਂ ਦੀ ਕਰਜ਼ਾ ਮੁਆਫੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮੁੱਦੇ ਚੁੱਕੇ ਹਨ। ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਦੇਸ਼ ‘ਚ ‘ਦੋ ਭਾਰਤ’ ਨਹੀਂ ਹੋ ਸਕਦੇ। ਇਹ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ ।

ਇਸ ਤੋਂ ਪਹਿਲਾਂ ਭਾਰਤ ਜੋੜੋ ਯਾਤਰਾ (Bharat Jodo Yatra) ਦੇ 30ਵੇਂ ਦਿਨ ਰਾਹੁਲ ਗਾਂਧੀ ਨੇ ਦੁਪਹਿਰ ਤੱਕ 10 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਇੰਦਰਾ ਲੰਕੇਸ਼ ਅਤੇ ਕਵਿਤਾ ਲੰਕੇਸ਼ ਵੀ ਨਜ਼ਰ ਆਈਆਂ। ਦੋਵੇਂ ਪੱਤਰਕਾਰ ਅਤੇ ਕਾਰਕੁਨ ਗੌਰੀ ਲੰਕੇਸ਼ ਦੀ ਮਾਂ ਅਤੇ ਭੈਣ ਹਨ। ਜਿਕਰਯੋਗ ਹੈ ਕਿ ਗੌਰੀ ਦਾ ਕਤਲ 2017 ‘ਚ ਹੋਇਆ ਸੀ।

Exit mobile version