July 5, 2024 1:58 am
Lata Mangeshkar

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਦੋ ਦਿਨਾਂ ਸੋਗ ਦਾ ਐਲਾਨ, ਅੱਧਾ ਝੁਕਿਆ ਰਹੇਗਾ ਰਾਸ਼ਟਰੀ ਝੰਡਾ

ਚੰਡੀਗੜ੍ਹ 06 ਫਰਵਰੀ 2022: ‘ਭਾਰਤ ਰਤਨ’ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਨੇ ਅੱਜ (ਐਤਵਾਰ) ਸਵੇਰੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਸਦੇ ਚੱਲਦੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਦੇਸ਼ ‘ਚ ਦੋ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਅਧਿਕਾਰਤ ਸੂਤਰਾਂ ਦੇ ਮੁਤਾਬਕ ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਇਸ ਦੇ ਨਾਲ ਹੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਨਾਲ ਲਪੇਟਿਆ ਜਾਵੇਗਾ ਅਤੇ ਹਥਿਆਰਬੰਦ ਬਲਾਂ ਦੇ ਜਵਾਨ ਅੰਤਿਮ ਸਸਕਾਰ ਮੌਕੇ ਸਲਾਮੀ ਦੇਣਗੇ।

ਦੱਸ ਦੇਈਏ ਕਿ ਲਤਾ ਮੰਗੇਸ਼ਕਰ ਦਾ ਅੱਜ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ 92 ਸਾਲਾਂ ਦੀ ਸੀ ਅਤੇ 29 ਦਿਨਾਂ ਤੱਕ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ‘ਚ ਦਾਖਲ ਸੀ।