Site icon TheUnmute.com

ਪੰਜਾਬ ‘ਚ ਦੋ ਦਿਨ ਪਹਿਲਾਂ DSP ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ‘ਤੇ ਬਲਾਤਕਾਰ ਦਾ ਦੋਸ਼, FIR ਦਰਜ

Varun Kumar

ਚੰਡੀਗੜ੍ਹ, 06 ਫਰਵਰੀ 2024: ਦੋ ਦਿਨ ਪਹਿਲਾਂ ਪੰਜਾਬ ਵਿੱਚ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ (Varun Kumar)  ਉੱਤੇ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਬੇਂਗਲੁਰੂ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਲੜਕੀ ਨੇ ਦੱਸਿਆ ਕਿ 17 ਸਾਲ ਦੀ ਉਮਰ ‘ਚ ਉਹ 2019 ‘ਚ ਇੰਸਟਾਗ੍ਰਾਮ ਜ਼ਰੀਏ ਵਰੁਣ ਕੁਮਾਰ ਦੇ ਸੰਪਰਕ ‘ਚ ਆਈ ਸੀ। ਉਦੋਂ ਵਰੁਣ ਸਪੋਰਟਸ ਅਥਾਰਟੀ ਆਫ ਇੰਡੀਆ ‘ਚ ਟ੍ਰੇਨਿੰਗ ਲੈ ਰਹੇ ਸਨ। ਇਸ ਤੋਂ ਬਾਅਦ ਵਰੁਣ ਨੇ ਵਿਆਹ ਦੇ ਬਹਾਨੇ ਉਸ ਨਾਲ ਕਥਿਤ ਬਲਾਤਕਾਰ ਕੀਤਾ। ਇਹ ਸਿਲਸਿਲਾ ਪਿਛਲੇ ਪੰਜ ਸਾਲਾਂ ਤੋਂ ਚੱਲ ਰਿਹਾ ਸੀ। ਹੁਣ ਉਹ 21 ਸਾਲਾਂ ਦੀ ਹੈ। ਹੁਣ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਵਰੁਣ (Varun Kumar) ਖ਼ਿਲਾਫ਼ ਕਰਨਾਟਕ ਦੇ ਬੈਂਗਲੁਰੂ ‘ਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਬੈਂਗਲੁਰੂ ਪੁਲਿਸ ਦੀ ਟੀਮ ਪੰਜਾਬ ਅਤੇ ਹਿਮਾਚਲ ਪਹੁੰਚ ਚੁੱਕੀ ਹੈ। ਹਾਲਾਂਕਿ ਪੰਜਾਬ ਪੁਲਿਸ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਵਰੁਣ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਕ ਸਕਦਾ ਹੈ |

ਵਰੁਣ ਨੂੰ ਪਿਛਲੇ ਐਤਵਾਰ (4 ਫਰਵਰੀ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐਸਪੀ ਦਾ ਨਿਯੁਕਤੀ ਪੱਤਰ ਸੌਂਪਿਆ ਸੀ। ਉਸ ਦਾ ਜਨਮ ਹਿਮਾਚਲ ਵਿੱਚ ਹੋਇਆ ਸੀ, ਪਰ ਹੁਣ ਉਹ ਆਪਣੇ ਪਰਿਵਾਰ ਨਾਲ ਜਲੰਧਰ ਵਿੱਚ ਰਹਿੰਦਾ ਹੈ। ਜਿਕਰਯੋਗ ਹੈ ਕਿ ਵਰੁਣ ਨੇ 2017 ਵਿੱਚ ਭਾਰਤੀ ਹਾਕੀ ਟੀਮ ਲਈ ਡੈਬਿਊ ਕੀਤਾ ਸੀ। ਬਰਮਿੰਘਮ ਵਿੱਚ ਹੋਈਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਵਰੁਣ ਕੁਮਾਰ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਇਸ ਦੇ ਨਾਲ ਹੀ 2020 ਵਿੱਚ ਟੋਕੀਓ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਵੀ ਸਨ।

ਵਰੁਣ ਦਾ ਜਨਮ 25 ਜੁਲਾਈ 1995 ਨੂੰ ਹੋਇਆ ਸੀ। ਉਹ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਦਾ ਰਹਿਣ ਵਾਲਾ ਹੈ। ਉਸਦਾ ਪਿਤਾ ਇੱਕ ਟਰੱਕ ਡਰਾਈਵਰ ਹੈ। ਇਸ ਸਮੇਂ ਉਹ ਪੰਜਾਬ ਵਿੱਚ ਜਲੰਧਰ ਦੇ ਪਿੰਡ ਮਿੱਠਾਪੁਰ ਵਿੱਚ ਰਹਿ ਰਿਹਾ ਹੈ।

Exit mobile version