ਸਕੇ ਭਰਾਵਾਂ ਦਾ ਗੋਲੀਆਂ

ਵੱਡੀ ਵਾਰਦਾਤ : ਜ਼ਮੀਨੀ ਝਗੜੇ ਕਾਰਨ ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਚੰਡੀਗੜ੍ਹ, 2 ਨਵੰਬਰ 2021 : ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਚੁੱਕੀ ਹੈ, ਇਹ ਉਸ ਸਮੇਂ ਦੇਖਣ ਨੂੰ ਮਿਲਿਆ ਕਿ ਜਦੋਂ ਪੁਰਾਣੀ ਜਗ੍ਹਾ ਦੀ ਰੰਜ਼ਿਸ਼ ਨੂੰ ਲੈ ਕੇ ਗੋਲੀਆਂ ਚੱਲ ਗਈਆਂ।

ਦੋ ਧਿਰਾਂ ਵਿੱਚ ਚੱਲੀ ਗੋਲੀ ਕਾਰਨ ਦੋ ਸਕੇ ਭਰਾਵਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਹਸਪਤਾਲ ਵਿਚ ਦਾਖਲ ਕੀਤਾ ਗਿਆ। ਘਟਨਾ ਦੀ ਖਬਰ ਮਿਲਦੇ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਉਥੇ ਹੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ |

ਇਸ ਘਟਨਾ ਵਿੱਚ ਦੋ ਸਕੇ ਭਰਾ ਬਖਸ਼ੀਸ਼ ਸਿੰਘ ‘ਤੇ ਕਾਬਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ , ਜਦਕਿ ਦੋ ਲੋਕ ਜ਼ਖਮੀਂ ਹੋ ਗਏ। ਇਸ ਘਟਨਾ ਨੇ ਕਾਨੂੰਨ ਵਿਵਸਥਾ ਇਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ ਕਿ ਕਿਸ ਤਰ੍ਹਾਂ ਹਥਿਆਰਾਂ ਦੀ ਸ਼ਰੇਆਮ ਬੇਖੌਫ ਹੋ ਕੇ ਵਰਤੋਂ ਕੀਤੀ ਜਾ ਰਹੀ ਹੈ।

Scroll to Top