Site icon TheUnmute.com

ਪਿੰਡ ਮੁੰਡਾ ਵਿਖੇ ਸੱਪ ਦੇ ਡੰਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ

ਸੱਪ ਦੇ ਡੰਗਣ

ਤਰਨ ਤਾਰਨ, 18 ਸਤੰਬਰ 2023: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੁੰਡਾ ਵਿਖੇ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੱਚਿਆਂ ਦੇ ਪਿਤਾ ਬਿਕਰ ਨਿਵਾਸੀ ਮੁੰਡਾ ਪਿੰਡ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਪ੍ਰਿੰਸਪਾਲ ਉਮਰ 9 ਸਾਲ ਤੇ ਛੋਟੇ ਗੁਰਦਿੱਤਾ 7 ਸਾਲ ਦੀ ਸੱਪ ਡੰਗਣ ਕਾਰਨ ਮੌਤ ਹੋ ਗਈ।

ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਵੱਡੇ ਪ੍ਰਿੰਸਪਾਲ ਨੇ ਕੰਨ ਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ ਜਦਕਿ ਛੋਟੇ ਗੁਰਦਿੱਤ ਵੱਲੋਂ ਵੀ ਹੱਥ ਦੇ ਗੁੱਟ ਤੇ ਢਿੱਡ ਪੀੜ ਦੀ ਸ਼ਿਕਾਇਤ ਕੀਤੀ। ਬੱਚਿਆਂ ਦੀ ਹਾਲਾਤ ਵਿਗੜਦੀ ਵੇਖ ਪਰਿਵਾਰ ਵੱਲੋਂ ਪਿੰਡ ਤੋਂ ਮੁੱਢਲੀ ਡਾਕਟਰੀ ਸਹਾਇਤਾ ਲਈ ਗਈ। ਇਸ ਦੌਰਾਨ ਵੱਡੇ ਲੜਕੇ ਪ੍ਰਿੰਸ ਦੀ ਘਰ ਵਿੱਚ ਹੀ ਮੌਤ ਹੋ ਗਈ ਜਦਕਿ ਛੋਟੇ ਲੜਕੇ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

Exit mobile version