TheUnmute.com

Twitter: ਐਲਨ ਮਸਕ ਨੇ ਖਰੀਦਿਆ ਟਵਿੱਟਰ, 44 ਅਰਬ ‘ਚ ਹੋਇਆ ਸੌਦਾ

ਚੰਡੀਗੜ੍ਹ 25 ਅਪ੍ਰੈਲ 2022: ਲਗਾਤਾਰ ਚੱਲੇ ਹੰਗਾਮੇ ਤੋਂ ਬਾਅਦ ਟਵਿੱਟਰ ਦੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਅਤੇ ਟੇਸਲਾ ਦੇ ਸੀਈਓ ਐਲਨ ਮਸਕ (Elon Musk) ਟਵਿੱਟਰ (Twitter) ਦੇ ਨਵੇਂ ਮਾਲਕ ਹਨ | ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਬੋਰਡ ਨੇ ਆਖਰਕਾਰ ਸੋਮਵਾਰ ਦੇਰ ਸ਼ਾਮ ਐਲਨ ਮਸਕ ਦੇ 54.20 ਡਾਲਰ ਪ੍ਰਤੀ ਸ਼ੇਅਰ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਕਿ ਇਹ ਸੌਦਾ 43 ਬਿਲੀਅਨ ਅਮਰੀਕੀ ਡਾਲਰ ਕੈਸ਼ ਯਾਨੀ ਕਰੀਬ 3200 ਅਰਬ ਰੁਪਏ ਵਿੱਚ ਕੀਤਾ ਗਿਆ ਹੈ।

ਦੱਸ ਦੇਈਏ ਕਿ ਐਤਵਾਰ ਸਵੇਰੇ ਇਸ ਸਬੰਧ ‘ਚ ਬੋਰਡ ਦੀ ਮੀਟਿੰਗ ਵੀ ਹੋਈ, ਜਿਸ ‘ਚ 11 ਮੈਂਬਰਾਂ ਨੇ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਦੌਰਾਨ ਐਲਨ ਮਸਕ ਨੇ ਇੱਕ ਟਵੀਟ ਵਿੱਚ ਕਿਹਾ, ‘ਮੈਨੂੰ ਉਮੀਦ ਹੈ ਕਿ ਮੇਰੇ ਭੈੜੇ ਆਲੋਚਕ ਟਵਿੱਟਰ ‘ਤੇ ਬਣੇ ਰਹਿਣ , ਕਿਉਂਕਿ ਆਜ਼ਾਦ ਭਾਸ਼ਣ ਦਾ ਇਹੀ ਮਤਲਬ ਹੁੰਦਾ ਹੈ |

Elon Musk bought Twitter

ਤੁਹਾਨੂੰ ਦੱਸ ਦੇਈਏ ਕਿ ਐਲਨ ਮਸਕ (Elon Musk)ਨੇ 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ ‘ਤੇ 4,300 ਕਰੋੜ ਡਾਲਰ (ਮੌਜੂਦਾ ਕੀਮਤ ‘ਤੇ 3.22 ਲੱਖ ਕਰੋੜ ਰੁਪਏ) ਦੀ ਕੀਮਤ ਰੱਖੀ ਸੀ ਅਤੇ ਨਕਦ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਟਵਿਟਰ ‘ਚ ਜਿਸ ਤਰ੍ਹਾਂ ਦੇ ਪ੍ਰਭਾਵੀ ਬਦਲਾਅ ਦੀ ਜ਼ਰੂਰਤ ਹੈ, ਉਸ ਨੂੰ ਪਹਿਲਾਂ ਨਿੱਜੀ ਹੱਥਾਂ ‘ਚ ਜਾਣਾ ਚਾਹੀਦਾ ਹੈ।

ਮਸਕ ਨਿੱਜੀ ਹੈਸੀਅਤ ਵਿੱਚ ਟਵਿਟਰ ਨੂੰ ਖਰੀਦਣ ਲਈ ਕੁਝ ਦਿਨਾਂ ਤੋਂ ਗੱਲਬਾਤ ਵਿੱਚ ਸੀ। ਸੂਤਰਾਂ ਦੇ ਅਨੁਸਾਰ, ਟਵਿੱਟਰ ਨੇ ਅਜੇ ਮਸਕ ਦੇ ਨਾਲ ਇੱਕ ‘ਗੋ-ਸ਼ਾਪ ‘ ਧਾਰਾ ਨੂੰ ਅੰਤਿਮ ਰੂਪ ਦੇਣਾ ਹੈ, ਜਿਸ ਨਾਲ ਸੌਦੇ ‘ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਸਨੂੰ ਹੋਰ ਬੋਲੀਆਂ ਨੂੰ ਸੱਦਾ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇਕਰ ਕੋਈ ਹੋਰ ਕੰਪਨੀ ਬਿਹਤਰ ਟੇਕਓਵਰ ਦੀ ਪੇਸ਼ਕਸ਼ ਕਰਦੀ ਹੈ, ਤਾਂ ਟਵਿੱਟਰ ਮਸਕ ਨੂੰ ਬ੍ਰੇਕ-ਅੱਪ ਫੀਸ ਦਾ ਭੁਗਤਾਨ ਕਰਕੇ ਕਿਸੇ ਹੋਰ ਪਾਰਟੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦੇ ਯੋਗ ਹੋਵੇਗਾ।

ਮਸਕ ਦੀ ਟਵਿਟਰ ‘ਚ 9.2 ਫੀਸਦੀ ਹਿੱਸੇਦਾਰੀ ਸੀ

ਐਲਨ ਮਸਕ ਦੀ ਟਵਿਟਰ ‘ਚ 9.2 ਫੀਸਦੀ ਹਿੱਸੇਦਾਰੀ ਸੀ। ਇੰਨਾ ਹੀ ਨਹੀਂ ਉਹ ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਵੀ ਸਨ। ਹਾਲਾਂਕਿ, ਕੁਝ ਦਿਨ ਪਹਿਲਾਂ, ਸੰਪਤੀ ਪ੍ਰਬੰਧਨ ਫਰਮ ਵੈਨਗਾਰਡ ਗਰੁੱਪ ਨੇ ਇਹ ਜਾਣਕਾਰੀ ਜਨਤਕ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਟਵਿੱਟਰ ਵਿੱਚ ਉਸਦੀ 10.3 ਪ੍ਰਤੀਸ਼ਤ ਹਿੱਸੇਦਾਰੀ ਹੈ। ਹਾਲਾਂਕਿ ਅਜੇ ਤੱਕ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ। ਖਾਸ ਗੱਲ ਇਹ ਹੈ ਕਿ ਜਦੋਂ ਮਸਕ ਨੇ ਕੁਝ ਦਿਨ ਪਹਿਲਾਂ ਟਵਿੱਟਰ ਨੂੰ ਸੰਭਾਲਣ ਦਾ ਪ੍ਰਸਤਾਵ ਰੱਖਿਆ ਸੀ, ਤਾਂ ਕੰਪਨੀ ਦੇ ਸ਼ੇਅਰਧਾਰਕ ਅਤੇ ਸਾਊਦੀ ਪ੍ਰਿੰਸ ਅਲਵਲੀਦ ਬਿਨ ਤਲਾਲ ਨੇ ਇਸ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਸੀ ਕਿ ਪ੍ਰਸਤਾਵਿਤ ਪੇਸ਼ਕਸ਼ ਕੰਪਨੀ ਦਾ ਸਹੀ ਮੁੱਲ ਨਹੀਂ ਹੈ।

Exit mobile version