July 6, 2024 6:17 pm
DevoleenaBhattacharjee

ਮੁਸਲਿਮ ਮੁੰਡੇ ਨਾਲ ਵਿਆਹ ਕਾਰਨ ਟਰੋਲ ਹੋ ਰਹੀ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ

ਚੰਡੀਗੜ੍ਹ – 16 ਦਸੰਬਰ 2022 :’ਸਾਥ ਨਿਭਾਨਾ ਸਾਥੀਆ’ ਫੇਮ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਹਾਲ ਹੀ ਵਿੱਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸ਼ਾਹਨਵਾਜ਼ ਸ਼ੇਖ ਨਾਲ ਕੋਰਟ ਮੈਰਿਜ ਕੀਤੀ ਹੈ। ਦੇਵੋਲੀਨਾ ਨੂੰ ਮੁਸਲਿਮ ਧਰਮ ਨਾਲ ਸਬੰਧਤ ਸ਼ਾਹਨਵਾਜ਼ ਨਾਲ ਵਿਆਹ ਕਰਨ ਲਈ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ, ਨਾਲ ਹੀ ਉਸ ਨੂੰ ‘ਲਵ ਜੇਹਾਦ’ ‘ਤੇ ਲੈਕਚਰ ਵੀ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਅਭਿਨੇਤਰੀ ਦੀ ਤੁਲਨਾ ਸ਼ਰਧਾ ਵਾਲਕਰ ਨਾਲ ਵੀ ਕੀਤੀ ਗਈ, ਜਿਸ ‘ਤੇ ਅਭਿਨੇਤਰੀ ਕਾਫੀ ਗੁੱਸੇ ‘ਚ ਆ ਗਈ ਅਤੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ।

ਕੁਝ ਸਮਾਂ ਪਹਿਲਾਂ ਦਿੱਲੀ ‘ਚ ਸ਼ਰਧਾ ਵਾਲਕਰ ਕਤਲ ਕਾਂਡ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਸ਼ਰਧਾ ਦਾ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਪੂਨਾਵਾਲਾ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕੀਤੇ ਅਤੇ ਫਰਿੱਜ ‘ਚ ਰੱਖ ਦਿੱਤੇ। ਉਸ ਨੇ ਕਈ ਦਿਨਾਂ ਤੱਕ ਲਾਸ਼ ਨੂੰ ਫਰਿੱਜ ਹੀ ਰੱਖਿਆ। ਲੋਕਾਂਇਸ ਮਾਮਲੇ ਨੂੰ ਲਵ ਜੇਹਾਦ ਨਾਲ ਜੋੜਿਆ ਸੀ। ਹੁਣ ਦੇਵੋਲੀਨਾ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਹੋਇਆ ਹੈ, ਇਸ ਲਈ ਲੋਕ ਉਸ ਦੀ ਤੁਲਨਾ ਸ਼ਰਧਾ ਨਾਲ ਕਰ ਰਹੇ ਹਨ ।

 

 

 

#DevoleenaBhattacharjee