Justin Trudeau

ਟਰੂਡੋ ਦੀ ਪਾਰਟੀ ਤੇ NDP ਦਰਮਿਆਨ ਹੋਇਆ ਗਠਜੋੜ, ਟਰੂਡੋ 2025 ਤੱਕ ਸਤਾ ‘ਚ ਰਹਿਣਗੇ

ਚੰਡੀਗੜ੍ਹ 23 ਮਾਰਚ 2022: ਕੈਨੇਡਾ (Canada) ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਲਿਬਰਲ ਪਾਰਟੀ ਦਾ ਨਿਊ ਡੈਮੋਕਰੈਟਿਕ ਪਾਰਟੀ (NDP) ਨਾਲ ਸੰਸਦ ‘ਚ ਸਮਝੌਤਾ ਹੋ ਗਿਆ ਹੈ ਜਿਸਦੀ ਬਦੌਲਤ ਹੁਣ 2025 ਤੱਕ ਉਹਨਾਂ ਦੀ ਪਾਰਟੀ ਸੱਤਾ ‘ਚ ਰਹੇਗੀ।

ਇਸ ਸੰਬੰਧੀ ਟਰੂਡੋ ਨੇ ਇਕ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਕਿ ਇਹ ਘੱਟ ਗਿਣਤੀ ਸਰਕਾਰ ਹੈ, ਇਸ ਵਾਸਤੇ ਪਾਰਟੀਆਂ ਲਈ ਜ਼ਰੂਰੀ ਸੀ ਕਿ ਉਹ ਰਲ ਕੇ ਕੰਮ ਕਰ ਸਕਣ। ਪਾਰਟੀ ‘ਚ ਇਹ ਸਮਝੌਤਾ ਹੋਇਆ ਹੈ ਕਿ 22 ਮਾਰਚ 2022 ਤੋਂ ਲੈ ਕੇ ਜੂਨ 2025 ‘ਚ ਸੰਸਦ ਲਈ ਅਗਲੀਆਂ ਚੋਣਾਂ ਤੱਕ ਉਹਨਾਂ ਦਾ ਗੱਠਜੋੜ ਰਹੇਗਾ। ਇਸ ਸਮਝੌਤੇ ਦੀ ਬਦੌਲਤ ਹੁਣ ਟਰੂਡੋ ਸਰਕਾਰ 2022 ਤੋਂ 2025 ਤੱਕ ਚਾਰ ਬਜਟ ਪੇਸ਼ ਕਰ ਸਕੇਗੀ ਜਿਸਦਾ ਮਤਲਬ ਹੈ ਕਿ ਐਨ ਡੀ ਪੀ ਨੇ ਸਰਕਾਰ ’ਤੇ ਵਿਸ਼ਵਾਸ ਅਤੇ ਬਜਟ ਮਾਮਲੇ ‘ਚ ਸਰਕਾਰ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਐਨ ਡੀ ਪੀ ਹੁਣ ਬੇਵਿਸਾਹੀ ਮਤਾ ਨਹੀਂ ਲਿਆਵੇਗੀ ਤੇ ਨਾ ਹੀ ਸਮਝੌਤੇ ਦੇ ਸਮੇਂ ਦੌਰਾਨ ਬੇਵਸਾਹੀ ਮਤੇ ਦੇ ਹੱਕ ‘ਚ ਵੋਟਾਂ ਪਾਏਗੀ।

ਪਾਰਟੀਆਂ ਨੇ ਉਹਨਾਂ ਖੇਤਰਾਂ ਦੀ ਸ਼ਨਾਖ਼ਤ ਕੀਤੀ ਹੈ ਜਿਹਨੂੰ ‘ਚ ਉਹ ਰਲ ਕੇ ਕੰਮ ਕਰ ਸਕਣਗੀਆਂ| ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਨੇ ਵਰਚੁਅਲ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਉਹਨਾਂ ਨੂੰ ਇਹ ਪਰਵਾਹ ਨਹੀਂ ਹੈ ਕਿ ਉਹਨਾਂ ਦੀ ਪਾਰਟੀ ਨੂੰ ਸਰਕਾਰ ਦੇ ਪ੍ਰੋਗਰਾਮ ਉਲੀਕਣ ਦਾ ਸਿਹਰਾ ਮਿਲਦਾ ਹੈ ਜਾਂ ਨਹੀਂ, ਅਸੀਂ ਤਾਂ ਸਿਰਫ਼ ਆਪਣੀ ਤਾਕਤ ਦੀ ਵਰਤੋਂ ਲੋਕਾਂ ਦੀ ਮਦਦ ਵਾਸਤੇ ਕਰ ਰਹੇ ਹਾਂ। ਇਸ ਵੇਲੇ ਕੈਨੇਡਾ (Canada) ਦੇ ਹਾਊਸ ‘ਚ ਕਾਮਨਜ਼ ਦੇ 338 ਮੈਂਬਰ ਹਨ ਜਿਹਨਾਂ ‘ਚੋਂ ਲਿਬਰਲ ਪਾਰਟੀ ਕੋਲ 159 ਸੀਟਾਂ, ਕਨਜ਼ਰਵੇਟਿਵ ਕੋਲ 119, ਬਲਾਕ ਕਿਊਬੈਕੋਇਸ ਕੋਲ 32, ਐਨ ਡੀ ਪੀ ਕੋਲ 25 ਅਤੇ ਗ੍ਰੀਨ ਪਾਰਟੀ ਕੋਲ 2 ਸੀਟਾਂ ਹਨ ਜਦੋਂ ਕਿ ਇਕ ਆਜ਼ਾਦ ਮੈਂਬਰ ਹੈ।

Scroll to Top