July 1, 2024 12:05 am
ਬੂਰਾ ਨਰਸਈਆ ਗੌੜ

ਟੀ.ਆਰ.ਐਸ. ਦੇ ਸਾਬਕਾ ਸੰਸਦ ਮੈਂਬਰ ਬੂਰਾ ਨਰਸਈਆ ਗੌੜ ਭਾਜਪਾ ‘ਚ ਹੋ ਸਕਦੇ ਨੇ ਸ਼ਾਮਲ

ਚੰਡੀਗੜ੍ਹ 15 ਅਕਤੂਬਰ 2022: ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਸਾਬਕਾ ਸੰਸਦ ਮੈਂਬਰ ਡਾ. ਬੂਰਾ ਨਰਸਈਆ ਗੌੜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸਦੇ ਨਾਲ ਸੂਤਰਾਂ ਦੇ ਮੁਤਾਬਕ ਬੂਰਾ ਨਰਸਈਆ ਗੌੜ ਦੇ ਜਲਦੀ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਿਲ ਹੋਣ ਸਕਦੇ ਹਨ । ਗੌੜ ਪਹਿਲਾਂ ਵੀ ਦਿੱਲੀ ‘ਚ ਭਾਜਪਾ ਤੇਲੰਗਾਨਾ ਦੇ ਇੰਚਾਰਜ ਤਰੁਣ ਚੁੱਘ ਨੂੰ ਕਈ ਵਾਰ ਮਿਲ ਚੁੱਕੇ ਹਨ। ਬੀਤੇ ਕੱਲ੍ਹ ਵੀ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਵੀ ਮੁਲਾਕਾਤ ਕੀਤੀ

ਉਨ੍ਹਾਂ ਆਪਣਾ ਅਸਤੀਫਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੂੰ ਸੌਂਪ ਦਿੱਤਾ ਹੈ। ਟੀਆਰਐਸ ਦੇ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਆਪਣੇ ਅਸਤੀਫ਼ੇ ਵਿੱਚ ਮੁੱਖ ਮੰਤਰੀ ਕੇਸੀਆਰ ਦੀ ਆਲੋਚਨਾ ਨਹੀਂ ਕੀਤੀ। ਮੈਨੂੰ ਇਸ ਪਰਿਵਾਰ (ਟੀਆਰਐਸ) ਤੋਂ ਵੱਖ ਹੋਣ ਦਾ ਬਹੁਤ ਦੁੱਖ ਹੈ। ਮੈਂ ਨਿੱਜੀ ਸਬੰਧਾਂ ਕਾਰਨ ਟੀਆਰਐਸ ਵਿੱਚ ਸੀ, ਨਹੀਂ ਤਾਂ ਮੈਂ ਪਾਰਟੀ ਨੂੰ ਬਹੁਤ ਪਹਿਲਾਂ ਛੱਡ ਚੁੱਕਾ ਹੁੰਦਾ। ਉਨ੍ਹਾਂ ਕਿਹਾ ਕਿ ਇੱਕ ਸਿਆਸਤਦਾਨ ਹੋਣ ਦੇ ਨਾਤੇ ਮੈਂ ਪਾਰਟੀ (ਟੀ.ਆਰ.ਐਸ.) ਵਿੱਚ ਆਪਣੀ ਡਿਊਟੀ ਨਿਭਾਉਣ ਦੇ ਯੋਗ ਨਹੀਂ ਰਿਹਾ। ਉਨ੍ਹਾਂ (ਕੇਸੀਆਰ) ਨੇ ਸਾਡੇ ਨਾਲ ਸਲਾਹ ਜਾਂ ਸੂਚਿਤ ਕੀਤੇ ਬਿਨਾਂ ਬੀਆਰਐਸ ਸ਼ੁਰੂ ਕੀਤਾ।