ਚੰਡੀਗੜ੍ਹ, 20 ਫਰਵਰੀ 2024: ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਬਜਟ ਇਜਲਾਸ (budget session) ਦੌਰਾਨ ਅੱਜ ਸਦਨ ਵਿਚ ਪਿਛਲੇ ਇਜਲਾਸ ਦੇ ਸਮੇਂ ਤੋਂ ਇਸ ਸਮੇਂ ਦੇ ਅੰਤਰਾਲ ਵਿਚ ਵਿਛੜੀਆਂ ਰੂਹਾਂ, ਮਹਾਨ ਸਖਸ਼ੀਅਤਾਂ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ |ਸਭ ਤੋਂ ਪਹਿਲਾਂ ਸਦਨ ਦੇ ਆਗੂ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਗ ਪ੍ਰਸਤਾਵ ਪੜੇ। ਇੰਨ੍ਹਾਂ ਤੋਂ ਇਲਾਵਾ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਵਿਰੋਧੀ ਧਿਰ ਦੇ ਆਗੂ ਭੁਪੇਂਦਰ ਸਿੰਘ ਹੁੱਡਾ ਨੇ ਵੀ ਸੋਗ ਪ੍ਰਸਤਾਵ ਪੜ੍ਹ ਕੇ ਆਪਣੀ ਵੱਲੋਂ ਸ਼ਰਧਾਂਜਲੀ ਦਿੱਤੀ। ਵਿਧਾਨ ਸਭਾ ਸਪੀਕਰ ਨੇ ਸੋਗ ਸ਼ਾਮਲ ਪਰਿਵਾਰਾਂ ਨੂੰ ਸਦਨ ਦੀ ਭਾਵਨਾ ਨਾਲ ਜਾਣੂੰ ਕਰਨ ਦਾ ਭਰੋਸਾ ਵੀ ਦਿੱਤਾ। ਸਦਨ ਦੇ ਸਾਰੇ ਮੈਂਬਰਾਂ ਨੇ ਖੜੇ ਹੋਕ ਦੋ ਮਿੰਟ ਦਾ ਮੌਨ ਰੱਖਿਆ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ।
ਸਦਨ (Haryana Vidhan Sabha) ਵਿਚ ਹਿੰਮਤ ਤੇ ਬਹਾਦਰੀ ਦਿਖਾਉਂਦੇ ਹੋਏ ਮਾਤਰਭੂਮੀ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਨ ਲਈ ਸਰਵੋਚ ਬਲਿਦਾਨ ਦੇਣ ਵਾਲੇ ਹਰਿਆਣਾ ਦੇ 9 ਵੀਰ ਫੌਜੀਆਂ ਦੇ ਦਿਹਾਂਤ ‘ਤੇ ਵੀ ਸੋਗ ਵਿਅਕਤ ਕੀਤਾ ਗਿਆ । ਇੰਨ੍ਹਾਂ ਵੀਰ ਸ਼ਹੀਦਾਂ ਵਿਚ ਜਿਲ੍ਹਾ ਰੋਹਤਕ ਦੇ ਪਿੰਡ ਇਮਾਈਲਾ ਦੇ ਇੰਸਪੈਕਟਰ ਜਗਮਹੇਂਦਰ ਸਿੰਘ, ਜ਼ਿਲ੍ਹਾ ਜੀਂਦ ਦੇ ਪਿੰਡ ਕਰਸੋਲਾ ਦੇ ਸੂਬੇਦਾਰ ਜਗਸ਼ੇਰ ਸਿੰਘ ਤੇ ਪਿੰਡ ਮੋਹਨਗੜ੍ਹ ਛਾਪੜਾ ਦੇ ਹਵਲਦਾਰ ਸਤਅਵਾਨ ਸਿੰਘ, ਜ਼ਿਲ੍ਹਾ ਝੱਜਰ ਦੇ ਪਿੰਡ ਚੈਹੜਾ ਦੇ ਲਾਂਸ ਨਾਇਕ ਅਭੈ ਰਾਮ, ਜ਼ਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਝਗੜੌਲੀ ਦੇ ਲਾਂਸ ਨਾਇਕ ਆਸ਼ੀਸ਼, ਜਿਲ੍ਹਾ ਚਰਖੀ ਦਾਦਰੀ ਦੇ ਪਿੰਡ ਬਧਵਾਨਾ ਦੇ ਲੀਡਿੰਗ ਏਅਰਕ੍ਰਾਫਟ ਮੈਨ ਨਿਤਿਨ ਕੁਮਾਰ, ਜ਼ਿਲ੍ਹਾ ਪਲਵਲ ਦੇ ਪਿੰਡ ਭਿੜੂਕੀ ਦੇ ਪੈਰਾਟਰੂਪਰ ਤੇਜਪਾਲ, ਜ਼ਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਨੂਨੀ ਅਵੱਲ ਦੇ ਸਿਪਾਹੀ ਸੰਜੈ ਯਾਦਵ ਅਤੇ ਜ਼ਿਲ੍ਹਾ ਮਹੇਂਦਰਗੜ੍ਹ ਦੇ ਪਿੰਡ ਪੋਤਾ ਦੇ ਸਿਪਾਹੀ ਰਵਿੰਦਰ ਸਿੰਘ ਸ਼ਾਮਲ ਹਨ।
ਉਪਰੋਕਤ ਤੋਂ ਇਲਾਵਾ, ਸਦਨ ਵਿਚ ਸੰਸਦ ਮੈਂਬਰ ਧਰਮਬੀਰ ਸਿੰਘ ਦੇ ਪਿਓ ਭਲੇਰਾਮ, ਵਿਧਾਇਕ ਮਾਮਨ ਖਾਨ ਦੇ ਸਹੁਰੇ ਹਾਜੀ ਸੁਲਤਾਨ ਖਾਨ, ਵਿਧਾਇਕ ਲੀਲਾਰਾਮ ਦੀ ਸੱਸ ਕੇਸਰੀ ਅਤੇ ਵਿਧਾਇਕ ਅਮਿਤ ਸਿਹਾਗ ਤੀ ਤਾਈ, ਕਮਲਾ ਦੇਵੀ ਦੁਖਦ ਦਿਹਾਂਤ ‘ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |