TheUnmute.com

ਗਣਤੰਤਰ ਦਿਵਸ :ਪੰਜਾਬ ਸੂਬੇ ਦੀ ਝਾਕੀ ‘ਚ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ 26 ਜਨਵਰੀ 2022: ਭਾਰਤ ‘ਚ ਮਨਾਏ ਜਾ ਰਹੇ 73ਵੇਂ ਗਣਤੰਤਰ ਦਿਵਸ (Republic Day) ‘ਤੇ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ | ਪੰਜਾਬ (Punjab) ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਇਸਨੂੰ ਪਰੇਡ ਦੌਰਾਨ ਰਾਜਪਥ ਵਿਖੇ ਰਾਜ ਦੀ ਝਾਂਕੀ ‘ਚ ਉਜਾਗਰ ਕੀਤਾ ਗਿਆ ਸੀ।ਇਸ ਝਾਕੀ ਨੇ ਬਹਾਦਰ ਆਜ਼ਾਦੀ ਦੇ ਘੁਲਾਟੀਆਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਦੌਰਾਨ ਉੱਤਰਾਖੰਡ (Uttarakhand) ਨੇ ਬੁੱਧਵਾਰ ਨੂੰ ਦਿੱਲੀ ‘ਚ ਗਣਤੰਤਰ ਦਿਵਸ ਪਰੇਡ ‘ਚ ਕਨੈਕਟੀਵਿਟੀ ਪ੍ਰੋਜੈਕਟਾਂ ਅਤੇ ਧਾਰਮਿਕ ਸਥਾਨਾਂ ਨੂੰ ਆਪਣੀ ਝਾਂਕੀ ‘ਚ ਪ੍ਰਦਰਸ਼ਿਤ ਕੀਤਾ। ਇਸ ਝਾਂਕੀ ਦੇ ਅਗਲੇ ਹਿੱਸੇ ‘ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਅਤੇ ਬਦਰੀਨਾਥ ਮੰਦਰ (Badrinath Temple) ਦੇ ਦਰਸ਼ਨ ਕੀਤੇ ਗਏ।

Exit mobile version